ਕੇਲਰ: ਦਿਮਾਗ ਖਾਣ ਵਾਲੇ ਅਮੀਬਾ ਕਾਰਨ ਬੱਚੇ ਦੀ ਮੌਤ
ਕੋਝੀਕੋਡ, 4 ਜੁਲਾਈ ਦਿਮਾਗ ਖਾਣ ਵਾਲੇ ਅਮੀਬਾ ਕਾਰਨ ਹੋਣ ਵਾਲੀ ਦੁਰਲੱਭ ਬਿਮਾਰੀ ਨਾਲ 14 ਸਾਲਾਂ ਬੱਚੇ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਨਾਲ ਹੋਣ ਵਾਲੀ ਬਿਮਾਰੀ ਨੂੰ ਅਮੀਬਿਕ ਮੈਨਿਨਜੋਏਂਸੇਫਲਾਈਟਿਸ ਕਿਹਾ ਜਾਂਦਾ ਹੈ। ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ...
Advertisement
ਕੋਝੀਕੋਡ, 4 ਜੁਲਾਈ
ਦਿਮਾਗ ਖਾਣ ਵਾਲੇ ਅਮੀਬਾ ਕਾਰਨ ਹੋਣ ਵਾਲੀ ਦੁਰਲੱਭ ਬਿਮਾਰੀ ਨਾਲ 14 ਸਾਲਾਂ ਬੱਚੇ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਨਾਲ ਹੋਣ ਵਾਲੀ ਬਿਮਾਰੀ ਨੂੰ ਅਮੀਬਿਕ ਮੈਨਿਨਜੋਏਂਸੇਫਲਾਈਟਿਸ ਕਿਹਾ ਜਾਂਦਾ ਹੈ। ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਈ ਮਹੀਨੇ ਤੋਂ ਬਾਅਦ ਦੱਖਣੀ ਸੂਬੇ ਵਿਚ ਇਸ ਘਾਤਕ ਲਾਗ ਦਾ ਤੀਜਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਡਾਕਟਰੀ ਮਾਹਿਰਾਂ ਨੇ ਦੱਸਿਆ ਕਿ ਇਸ ਲਾਗ ਦੇ ਬੈਕਟਿਰੀਆ ਦੁਸ਼ੀਤ ਪਾਣੀ ਤੋਂ ਨੱਕ ਰਾਹੀਂ ਸਰੀਰ ਵਿਚ ਦਾਖ਼ਲ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਸ ਪ੍ਰਤੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਸਾਲ 2023 ਅਤੇ 2017 ਦੌਰਾਨ ਸੂਬੇ ਦੇ ਤੱਟਵਰਤੀ ਜ਼ਿਲ੍ਹੇ ਅਲਾਪੁਜ਼ਾ ਵਿੱਚ ਇਹ ਬਿਮਾਰੀ ਦੇ ਮਰੀਜ਼ ਸਾਹਮਣੇ ਆਏ ਸਨ।-ਪੀਟੀਆਈ
Advertisement
Advertisement
Advertisement
×