DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਨਪ੍ਰਯਾਗ ਨੇੜੇ ਢਿੱਗਾਂ ਡਿੱਗਣ ਕਰਕੇ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ

Landslide near Sonprayag; Kedarnath yatra temporarily suspended
  • fb
  • twitter
  • whatsapp
  • whatsapp
Advertisement

ਰੁਦਰਪ੍ਰਯਾਗ, 3 ਜੁਲਾਈ

Kedarnath Yatra Route ਸੋਨਪ੍ਰਯਾਗ ਨੇੜੇ ਮਨਕਟੀਆ ਵਿਚ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਹੈ।

Advertisement

ਪੁਲੀਸ ਮੁਤਾਬਕ ਮਨਕਟੀਆ ਸਲਾਈਡਿੰਗ ਜ਼ੋਨ ਵਿਖੇ ਢਿੱਗਾਂ ਡਿੱਗਣ ਕਰਕੇ ਸੜਕੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰਨੀ ਪਈ ਹੈ।

ਪੁਲੀਸ ਅਧਿਕਾਰੀਆਂਨੇ ਕਿਹਾ ਕਿ ਕੁਝ ਤੀਰਥ ਯਾਤਰੀ ਜੋ ਗੌਰੀਕੁੰਡ ਤੋਂ ਪਰਤਦੇ ਹੋਏ ਸਲਾਈਡਿੰਗ ਜ਼ੋਨ ਵਿਚ ਫਸ ਗਏ ਸਨ, ਨੂੰ ਰਾਜ ਆਫ਼ਤ ਰਿਸਪੌਂਸ ਫੋਰਸ (SDRF) ਦੇ ਅਮਲੇ ਵੱਲੋਂ ਸੁਰੱਖਿਅਤ ਕੱਢ ਕੇ ਸੋਨਪ੍ਰਯਾਗ ਲਿਆਂਦਾ ਗਿਆ। ਹਾਲ ਦੀ ਘੜੀ ਇਹਤਿਆਤੀ ਉਪਰਾਲੇ ਵਜੋਂ ਕੇਦਾਰਨਾਥ ਯਾਤਰਾ ਰੋਕੀ ਗਈ ਹੈ। -ਪੀਟੀਆਈ

Advertisement
×