DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਦਾਰਨਾਥ: ਢਿੱਗਾਂ ਦੇ ਮਲਬੇ ’ਚੋਂ 4 ਹੋਰ ਲਾਸ਼ਾਂ ਬਰਾਮਦ, ਮਰਨ ਵਾਲਿਆਂ ਦੀ ਗਿਣਤੀ 5 ਹੋਈ

ਰੁਦਰਪ੍ਰਯਾਗ (ਉੱਤਰਾਖੰਡ), 10 ਸਤੰਬਰ Kedarnath Landslide: ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਕੌਮੀ ਰਾਜਮਾਰਗ ’ਤੇ ਢਿੱਗਾਂ ਖਿਸਕਣ ਕਾਰਨ ਜਮ੍ਹਾਂ ਹੋਏ ਮਲਬੇ 'ਚੋਂ ਮੰਗਲਵਾਰ ਨੂੰ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਅਧਿਕਾਰੀਆਂ ਨੇ...
  • fb
  • twitter
  • whatsapp
  • whatsapp
featured-img featured-img
ਢਿੱਗਾਂ ਖਿਸਕਣ ਵਾਲੀ ਜਗ੍ਹਾਂ ’ਤੇ ਜਾਂਚ ਦੌਰਾਨ ਪੁਲੀਸ ਅਧਿਕਾਰੀ ਫੋਟੋ ਪੀਟੀਆਈ
Advertisement
ਰੁਦਰਪ੍ਰਯਾਗ (ਉੱਤਰਾਖੰਡ), 10 ਸਤੰਬਰ
Kedarnath Landslide: ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਕੌਮੀ ਰਾਜਮਾਰਗ ’ਤੇ ਢਿੱਗਾਂ ਖਿਸਕਣ ਕਾਰਨ ਜਮ੍ਹਾਂ ਹੋਏ ਮਲਬੇ 'ਚੋਂ ਮੰਗਲਵਾਰ ਨੂੰ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਰਾਤ ਖ਼ਰਾਬ ਮੌਸਮ, ਬਰਫ਼ਬਾਰੀ, ਹਨੇਰੇ ਅਤੇ ਪੱਥਰ ਡਿੱਗਣ ਕਾਰਨ ਰੋਕੇ ਗਏ ਬਚਾਅ ਅਤੇ ਰਾਹਤ ਕਾਰਜਾਂ ਨੂੰ ਸਵੇਰੇ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ, ਇਸ ਦੌਰਾਨ ਮਲਬੇ ਵਿੱਚੋਂ ਤਿੰਨ ਔਰਤਾਂ ਸਮੇਤ ਚਾਰ ਹੋਰ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਉਨ੍ਹਾਂ ਦੱਸਿਆ ਕਿ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਮੁਨਕਟੀਆ ਨੇੜੇ ਸੋਮਵਾਰ ਦੇਰ ਸ਼ਾਮ ਢਿੱਗਾਂ ਖਿਸਕਣ ਕਾਰਨ ਜਮ੍ਹਾਂ ਹੋਏ ਮਲਬੇ ਵਿਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਵੀ ਖਦਸ਼ਾ ਹੈ। ਢਿੱਗਾਂ ਡਿੱਗਣ ਕਾਰਨ ਬੰਦ ਹੋਈ ਸੜਕ ਨੂੰ ਫਿਲਹਾਲ ਪੈਦਲ ਯਾਤਰਾ ਲਈ ਖੋਲ੍ਹ ਦਿੱਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। -ਪੀਟੀਆਈ
Advertisement
×