Kashmir University ਕਸ਼ਮੀਰ ਯੂਨੀਵਰਸਿਟੀ ਵੱਲੋਂ ਸੋਮਵਾਰ ਲਈ ਤਜਵੀਜ਼ਤ ਪ੍ਰੀਖਿਆਵਾਂ ਮੁਲਤਵੀ
ਤਾਜ਼ਾ ਬਰਫ਼ਬਾਰੀ ਤੇ ਖਰਾਬ ਮੌਸਮ ਦੇ ਮੱਦੇਨਜ਼ਰ ਲਿਆ ਫੈਸਲਾ
Advertisement
ਸ੍ਰੀਨਗਰ, 29 ਦਸੰਬਰ
ਕਸ਼ਮੀਰ ਯੂਨੀਵਰਸਿਟੀ ਨੇ ਤਾਜ਼ਾ ਬਰਫ਼ਬਾਰੀ ਤੇ ਖਰਾਬ ਮੌਸਮ ਕਰਕੇ ਸੋਮਵਾਰ ਲਈ ਤਜਵੀਜ਼ਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਨੇ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ’ਵਰਸਿਟੀ ਤਰਜਮਾਨ ਨੇ ਕਿਹਾ ਕਿ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। ਕਸ਼ਮੀਰ ਵਿਚ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਬਰਫ਼ਬਾਰੀ ਹੋਈ ਸੀ, ਜਿਸ ਕਰਕੇ ਵਾਦੀ ਦੇ ਕਈ ਇਲਾਕੇ ਇਕ ਦੂਜੇ ਨਾਲੋਂ ਕੱਟੇ ਗਏ ਹਨ। ਭਾਵੇਂ ਮੁੱਖ ਸ਼ਾਹਰਾਹਾਂ ਤੇ ਲਿੰਕ ਸੜਕਾਂ ਤੋਂ ਬਰਫ਼ ਹਟਾ ਦਿੱਤੀ ਗਈ ਹੈ, ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਅਜੇ ਵੀ ਕੰਮ ਜਾਰੀ ਹੈ। -ਪੀਟੀਆਈ
Advertisement
Advertisement
×