ਕਸ਼ਮੀਰ: ਖੁਦਾਈ ਦੌਰਾਨ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ
ਪੁਰਾਲੇਖ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਵੱਲੋਂ ਮੌਕੇ ਦਾ ਦੌਰਾ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਖੁਦਾਈ ਦੌਰਾਨ ਨਿਕਲੀਆਂ ਪੁਰਾਣੀਆਂ ਮੂਰਤੀਆਂ ਦਿਖਾਉਂਦੇ ਹੋਏ ਅਧਿਕਾਰੀ। -ਫੋਟੋ: ਪੀਟੀਆਈ
Advertisement
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਇੱਕ ਝਰਨੇ ਦੇ ਸੁੰਦਰੀਕਰਨ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੂਰਤੀਆਂ ਤੇ ‘ਸ਼ਿਵਲਿੰਗ’ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਐਸ਼ਮੁਕਾਮ ਦੇ ਸਲੀਆ ਇਲਾਕੇ ਦੇ ਕਰਕੂਟ ਨਾਗ ’ਚ ਬਰਾਮਦ ਹੋਏ ਹਨ। ਇਹ ਥਾਂ ਕਸ਼ਮੀਰੀ ਪੰਡਿਤਾਂ ਲਈ ਅਹਿਮ ਹੈ ਜੋ ਇਸ ਨੂੰ ਕਰਕੂਟ ਵੰਸ਼ ਨਾਲ ਜੋੜਦੇ ਹਨ ਜਿਸ ਨੇ 625 ਤੋਂ 855 ਈਸਵੀ ਤੱਕ ਕਸ਼ਮੀਰ ’ਤੇ ਰਾਜ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਝਰਨੇ ਦੀ ਸੁਰਜੀਤੀ ਤੇ ਸੁੰਦਰੀਕਰਨ ਲਈ ਕੰਮ ਕਰ ਰਿਹਾ ਹੈ ਅਤੇ ਮਜ਼ਦੂਰਾਂ ਨੇ ਖੁਦਾਈ ਦੌਰਾਨ ਮੂਰਤੀਆਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪੁਰਾਲੇਖ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਨੇ ਮੌਕੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਮੂਰਤੀਆਂ ਦੇ ਸਮੇਂ ਦਾ ਪਤਾ ਲਾਉਣ ਲਈ ਇਨ੍ਹਾਂ ਨੂੰ ਸ੍ਰੀਨਗਰ ਭੇਜਿਆ ਜਾਵੇਗਾ।
Advertisement
Advertisement
×