ਕਰਨਾਟਕ: ਸਰਕਾਰੀ ਬੱਸ bus shelter ਨਾਲ ਟਕਰਾਈ; ਬੱਚੇ ਸਣੇ ਪੰਜ ਹਲਾਕ, ਸੱਤ ਜ਼ਖ਼ਮੀ
Five dead as KSRTC bus crashes into passenger shelter in Karnataka
Advertisement
ਕਰਨਾਟਕ ਦੇ ਦਕਸ਼ਿਨਾ ਕੰਨੜ ਜ਼ਿਲ੍ਹੇ ਦੇ Talapady ਵਿੱਚ ਅੱਜ KSRTC ਦੀ ਬੱਸ ਬਰੇਕਾਂ ਫੇਲ੍ਹ ਹੋਣ ਕਾਰਨ ਬੱਸ ਸ਼ੈਲਟਰ ਤੇ ਇੱਕ ਆਟੋਰਿਕਸ਼ਾ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ’ਚ ਇੱਕੋ ਪਰਿਵਾਰ ਦੇ ਚਾਰ ਜੀਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ ।
ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ’ਚ ਇੱਕ ਬੱਚਾ ਤੇ ਚਾਰ ਬਾਲਗ ਸ਼ਾਮਲ ਹਨ। ਚਾਰੇ ਬਾਲਗ ਇੱਕੋ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇੱਕ ਸਥਾਨਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
Advertisement
ਉਨ੍ਹਾਂ ਦੱਸਿਆ ਕਿ ਘਟਨਾ ਬੱਸ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰੇ ਹੋਣ ਦੀ ਪੁਸ਼ਟੀ ਲਈ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ। ਤਕਨੀਕੀ ਨੁਕਸ ਅਤੇ ਸਾਂਭ ਸੰਭਾਲ ਸਬੰਧੀ ਪੜਤਾਲ ਲਈ KSRTC and traffic ਅਧਿਕਾਰੀਆਂ ਵੱਲੋਂ ਬੱਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
Advertisement
×