DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kareena Kapoor Khan ਪਰਿਵਾਰ ਲਈ ਬਹੁਤ ਹੀ ਚੁਣੌਤੀਪੂਰਨ ਦਿਨ: ਕਰੀਨਾ ਕਪੂਰ ਖ਼ਾਨ

ਅਦਾਕਾਰਾ ਨੇ ਮੀਡੀਆ ਨੂੰ ਪਰਿਵਾਰ ਦਾ ਲਗਾਤਾਰ ਪਿੱਛਾ ਨਾ ਕਰਨ ਦੀ ਅਪੀਲ ਕੀਤੀ; ਪਰਿਵਾਰ ਦੀ ਸੁਰੱਖਿਆ ਨਾਲ ਸਮਝੌਤਾ ਹੋਣ ਦਾ ਦਿੱਤਾ ਹਵਾਲਾ
  • fb
  • twitter
  • whatsapp
  • whatsapp
featured-img featured-img
ਅਦਾਕਾਰਾ ਕਰੀਨਾ ਕਪੂਰ ਖ਼ਾਨ ਆਪਣੇ ਪਤੀ ਤੇ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਮਿਲਣ ਮਗਰੋਂ ਲੀਲਾਵਤੀ ਹਸਪਤਾਲ ’ਚੋਂ ਬਾਹਰ ਆਉਂਦੀ ਹੋਈ। ਫੋਟੋ: ਪੀਟੀਆਈ
Advertisement

ਮੁੰਬਈ, 16 ਜਨਵਰੀ

ਸੈਫ਼ ਅਲੀ ਖ਼ਾਨ ਦੀ ਪਤਨੀ ਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਨੋਟ ਲਿਖ ਕੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਦਾ ਲਗਾਤਾਰ ਪਿੱਛਾ ਨਾ ਕਰਨ ਕਿਉਂਕਿ ਇਹ ਉਨ੍ਹਾਂ ਨੂੰ ਵੱਡੇ ਜੋਖ਼ਮ ਵਿੱਚ ਪਾ ਦੇਵੇਗਾ ਤੇ ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।

Advertisement

ਕਰੀਨਾ ਨੇ ਲਿਖਿਆ, ‘‘ਇਹ ਸਾਡੇ ਪਰਿਵਾਰ ਲਈ ਬਹੁਤ ਹੀ ਚੁਣੌਤੀਪੂਰਨ ਦਿਨ ਰਿਹਾ ਹੈ, ਅਤੇ ਅਸੀਂ ਅਜੇ ਵੀ ਵਾਪਰੀਆਂ ਘਟਨਾਵਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਕਿ ਅਸੀਂ ਇਸ ਮੁਸ਼ਕਲ ਸਮੇਂ ’ਚੋਂ ਲੰਘ ਰਹੇ ਹਾਂ, ਮੈਂ ਸਤਿਕਾਰ ਅਤੇ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਮੀਡੀਆ ਅਤੇ ਪਾਪਰਾਜ਼ੀ ਲਗਾਤਾਰ ਅਟਕਲਾਂ ਅਤੇ ਕਵਰੇਜ ਤੋਂ ਪਰਹੇਜ਼ ਕਰਨ। ਅਸੀਂ ਪ੍ਰਸ਼ੰਸਕਾਂ ਦੇ ਫ਼ਿਕਰ ਅਤੇ ਸਮਰਥਨ ਦੀ ਕਦਰ ਕਰਦੇ ਹਾਂ, ਨਿਰੰਤਰ ਜਾਂਚ ਅਤੇ ਧਿਆਨ ਨਾ ਸਿਰਫ ਭਾਰੀ ਹੈ ਬਲਕਿ ਸਾਡੀ ਸੁਰੱਖਿਆ ਲਈ ਇੱਕ ਮਹੱਤਵਪੂਰਨ ਜੋਖ਼ਮ ਵੀ ਪੈਦਾ ਕਰਦਾ ਹੈ। ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੀਆਂ ਸੀਮਾਵਾਂ ਦਾ ਸਤਿਕਾਰ ਕਰੋ ਅਤੇ ਸਾਨੂੰ ਉਹ ਜਗ੍ਹਾ ਦਿਓ ਜਿਸਦੀ ਸਾਨੂੰ ਇੱਕ ਪਰਿਵਾਰ ਵਜੋਂ ਮੱਰ੍ਹਮ ਵਜੋਂ ਅਤੇ ਮੁਕਾਬਲਾ ਕਰਨ ਲਈ ਲੋੜ ਹੈ।’’ ਕਰੀਨਾ ਨੇ ਕਿਹਾ, ‘‘ਮੈਂ ਇਸ ਮੁਸ਼ਕਲ ਸਮੇਂ ਦੌਰਾਨ ਤੁਹਾਡੀ ਸਮਝ ਅਤੇ ਸਹਿਯੋਗ ਲਈ ਪਹਿਲਾਂ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ।’’ -ਪੀਟੀਆਈ

Advertisement
×