DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

KANGANA plays mischief: ਵਿਕਰਮਾਦਿੱਤਿਆ ਨੇ ਬਿਜਲੀ ਬਿੱਲਾਂ ਦੇ ਮਾਮਲੇ ’ਚ ਕੰਗਨਾ ਨੂੰ ਘੇਰਿਆ

ਬਿਜਲੀ ਬਿੱਲ ਨਾ ਭਰਨ ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਾਏ
  • fb
  • twitter
  • whatsapp
  • whatsapp
Advertisement

ਸ਼ਿਮਲਾ, 10 ਅਪਰੈਲ

ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ (ਐਚਪੀਐਸਈਬੀ) ਦੇ ਅਦਾਕਾਰਾ-ਰਾਜਸੀ ਆਗੂ ਕੰਗਨਾ ਰਣੌਤ ਦੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ਦੇ ਸਪਸ਼ਟੀਕਰਨ ਤੋਂ ਬਾਅਦ ਪੀਡਬਲਿਊਡੀ ਮੰਤਰੀ ਵਿਕਰਮਾਦਿੱਤਿਆ ਨੇ ਦੋਸ਼ ਲਾਇਆ ਕਿ ਕੰਗਨਾ ਇਸ ਮਾਮਲੇ ਵਿਚ ਝੂਠ ਬੋਲ ਰਹੀ ਹੈ, ਉਹ ਬਿੱਲਾਂ ਦਾ ਭੁਗਤਾਨ ਨਹੀਂ ਕਰਦੀ ਅਤੇ ਇਸ ਮਾਮਲੇ ਵਿਚ ਆਵਾਜ਼ ਉਠਾਉਣ ’ਤੇ ਸਰਕਾਰ ਨੂੰ ਕੋਸਦੀ ਹੈ। ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਨੇ ਹਾਲ ਹੀ ਵਿੱਚ ਆਪਣੇ ਹਲਕੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਵਧੇ ਹੋਏ ਬਿਜਲੀ ਬਿੱਲਾਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦੀ ਆਲੋਚਨਾ ਕੀਤੀ ਸੀ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।

Advertisement

ਅਦਾਕਾਰ ਨੇ ਕਿਹਾ, ‘ਮੇਰੇ ਮਨਾਲੀ ਵਿਚਲੇ ਘਰ ਦਾ ਇੱਕ ਮਹੀਨੇ ਦਾ ਲੱਖ ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਮੈਂ ਉੱਥੇ ਰਹਿੰਦੀ ਵੀ ਨਹੀਂ।’ ਇਸ ਤੋਂ ਬਾਅਦ ਵਿਕਰਮਾਦਿੱਤਿਆ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ, ‘ਮੋਹਤਰਮਾ ਸ਼ਰਾਰਤ ਕਰਤੀ ਹੈ, ਬਿਜਲੀ ਕਾ ਬਿੱਲ ਨਹੀਂ ਦੇਤੀ ਫਿਰ ਮੰਚ ਪੇ ਸਰਕਾਰ ਕੋ ਕੋਸਤੀ ਹੈ, ਐਸਾ ਕੈਸਾ ਚਲੇਗਾ।’ ਜ਼ਿਕਰਯੋਗ ਹੈ ਕਿ ਵਿਕਰਮਾਦਿਤਿਆ ਸਿੰਘ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਪੁੱਤਰ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦਾ ਲੜਕਾ ਹੈ। ਉਨ੍ਹਾਂ ਕੰਗਨਾ ਤੋਂ ਇਸ ਮਾਮਲੇ ਵਿਚ ਜਵਾਬ ਮੰਗਿਆ ਹੈ।

Advertisement
×