DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kaithal School Bus Accident: ਐੱਸਵਾਈਐੱਲ ਨਹਿਰ ’ਚ ਡਿੱਗੀ ਸਕੂਲ ਦੀ ਬੱਸ

ਅੱਠ ਬੱਚਿਆਂ ਸਣੇ ਮਹਿਲਾ ਕੰਡਕਟਰ ਅਤੇ ਬੱਸ ਚਾਲਕ ਗੰਭੀਰ ਜ਼ਖ਼ਮੀ
  • fb
  • twitter
  • whatsapp
  • whatsapp
featured-img featured-img
ਐੱਸਵਾਈਐੱਲ ਨਹਿਰ ਵਿੱਚ ਡਿੱਗੀ ਸਕੂਲੀ ਬੱਸ।
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਕੈਥਲ, 17 ਫਰਵਰੀ

Advertisement

ਕੈਥਲ ਜ਼ਿਲ੍ਹੇ ਦੇ ਨੌਚ ਪਿੰਡ ਵਿੱਚ ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਸਤਲੁਜ ਯਮੁਨਾ ਲਿੰਕ (SYL) ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਵਿੱਚ ਸਵਾਰ ਅੱਠ ਬੱਚੇ ਗੰਭੀਰ ਜ਼ਖ਼ਮੀ ਹੋ ਗਏ।

ਹਾਦਸੇ ਦੌਰਾਨ ਬੱਸ ਚਾਲਕ ਅਤੇ ਮਹਿਲਾ ਕੰਡਕਟਰ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਕਿਊਡਕ ਚੌਕੀ ਪੁਲੀਸ ਅਤੇ ਡਾਇਲ 112 ਦੀ ਟੀਮ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ ਅੱਠ ਵਜੇ ਵਾਪਰਿਆ। ਬੱਸ ਪਿਹੋਵਾ ਦੀ ਗੁਰੂ ਨਾਨਕ ਅਕੈਡਮੀ ਦੀ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਪਿੰਡ ਦੇ ਡੇਰਿਆਂ (ਢਾਣੀਆਂ) ਤੋਂ ਲਿਆ ਰਹੀ ਸੀ। ਸਤੁਲਜ ਯਮੁਨਾ ਲਿੰਕ ਨਹਿਰ ਦੀ ਪਟੜੀ ਤੋਂ ਲੰਘਦੇ ਸਮੇਂ ਬੱਸ ’ਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧੀ ਨਹਿਰ ਵਿੱਚ ਡਿੱਗ ਗਈ।

ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ

ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਅਤੇ ਬੱਸ ਸਟਾਫ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਬੱਸ ਵਿੱਚ ਕੁੱਲ ਅੱਠ ਬੱਚੇ ਸਵਾਰ ਸੀ ਅਤੇ ਸਾਰੇ ਹੀ ਗੰਭੀਰ ਜ਼ਖਮੀ ਹੋ ਗਏ ਹਨ। ਬੱਸ ਚਾਲਕ ਅਤੇ ਮਹਿਲਾ ਕੰਡਕਟਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

Advertisement
×