ਜਸਟਿਸ ਐੱਮ ਸੁੰਦਰ ਮਨੀਪੁਰ ਹਾਈ ਕੋਰਟ ਦੇ ਮੁੱਖ ਜੱਜ ਨਿਯੁਕਤ
ਮਦਰਾਸ ਹਾਈ ਕੋਰਟ ਦੇ ਜਸਟਿਸ ਐੱਮ ਸੁੰਦਰ ਨੂੰ ਮਨੀਪੁਰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਕਾਨੂੰਨ ਮੰਤਰਾਲੇ ਨੇ ਦਿੱਤੀ। ਇਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਜਸਟਿਸ ਸੁੰਦਰ ਵੱਲੋਂ ਮੌਜੂਦਾ ਚੀਫ਼ ਜਸਟਿਸ ਕੈਂਪੱਈਆ ਸੋਮਾਸ਼ੇਖਰ...
Advertisement 
ਮਦਰਾਸ ਹਾਈ ਕੋਰਟ ਦੇ ਜਸਟਿਸ ਐੱਮ ਸੁੰਦਰ ਨੂੰ ਮਨੀਪੁਰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਕਾਨੂੰਨ ਮੰਤਰਾਲੇ ਨੇ ਦਿੱਤੀ। ਇਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਜਸਟਿਸ ਸੁੰਦਰ ਵੱਲੋਂ ਮੌਜੂਦਾ ਚੀਫ਼ ਜਸਟਿਸ ਕੈਂਪੱਈਆ ਸੋਮਾਸ਼ੇਖਰ ਦੀ ਸੇਵਾਮੁਕਤੀ ਤੋਂ ਬਾਅਦ ਅਹੁਦਾ ਸੰਭਾਲਿਆ ਜਾਵੇਗਾ। ਸੁਪਰੀਮ ਕੋਰਟ ਕੌਲਿਜੀਅਮ ਨੇ ਵੀਰਵਾਰ ਨੂੰ ਵੱਖ-ਵੱਖ ਹਾਈ ਕੋਰਟਾਂ ਦੇ ਮੁੱਖ ਜੱਜਾਂ ਵਜੋਂ ਤਰੱਕੀਆਂ ਲਈ ਤਿੰਨ ਜੱਜਾਂ ਦੇ ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ।
Advertisement
Advertisement 
× 

