DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Journalist Arrested: ਅਮਰਾਵਤੀ ਵਿਰੁੱਧ 'ਅਪਮਾਨਜਨਕ' ਟਿੱਪਣੀਆਂ ਦੇ ਮਾਮਲੇ ਵਿਚ ਪੱਤਰਕਾਰ ਗ੍ਰਿਫ਼ਤਾਰ

'Derogatory' remarks against Amaravati: Journalist who hosted show arrested
  • fb
  • twitter
  • whatsapp
  • whatsapp
Advertisement

ਅਮਰਾਵਤੀ/ਹੈਦਰਾਬਾਦ, 9 ਜੂਨ

ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੀਨੀਅਰ ਤੇਲਗੂ ਪੱਤਰਕਾਰ ਕੋਮੀਨੇਨੀ ਸ੍ਰੀਨਿਵਾਸ ਰਾਓ ਨੂੰ ਸੋਮਵਾਰ ਨੂੰ ਹੈਦਰਾਬਾਦ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਇਕ ਤੇਲਗੂ ਭਾਸ਼ੀ ਚੈਨਲ 'ਤੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਸਬੰਧੀ ਕੀਤੀ ਗਈ ਹੈ ਕਿਉਂਕਿ ਇਸ ਪ੍ਰੋਗਰਾਮ ਵਿਚ ਇੱਕ ਪੱਤਰਕਾਰ ਨੇ ਗ੍ਰੀਨਫੀਲਡ ਰਾਜਧਾਨੀ ਅਮਰਾਵਤੀ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।

Advertisement

ਗੁੰਟੂਰ ਜ਼ਿਲ੍ਹਾ ਪੁਲੀਸ ਸੁਪਰਡੈਂਟ ਐਸ ਸਤੀਸ਼ ਨੇ ਪੁਸ਼ਟੀ ਕੀਤੀ ਕਿ ਅਮਰਾਵਤੀ ਤੋਂ ਥੁੱਲੂਰ ਪੁਲੀਸ ਨੇ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਤੀਸ਼ ਨੇ ਦੱਸਿਆ, "ਥੁੱਲੂਰ ਪੁਲੀਸ ਨੇ ਅਮਰਾਵਤੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਕੋਮੀਨੇਨੀ ਸ੍ਰੀਨਿਵਾਸ ਰਾਓ (Senior Telugu journalist Kommineni Srinivas Rao) ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਨੂੰ ਤਿਲੰਗਾਨਾ ਤੋਂ ਆਂਧਰਾ ਪ੍ਰਦੇਸ਼ ਲਿਆਂਦਾ ਜਾ ਰਿਹਾ ਹੈ।’’

ਗ਼ੌਰਤਲਬ ਹੈ ਕਿ ਪ੍ਰੋਰਗਰਾਮ ਵਿਚ ਸ਼ਾਮਲ ਇਕ ਪੱਤਰਕਾਰ ਵੀਵੀਆਰ ਕ੍ਰਿਸ਼ਨਾ ਰਾਜੂ (VVR Krishna Raju) ਉਤੇ ਅਮਰਾਵਤੀ ਸ਼ਹਿਰ ਤੇ ਉਥੋਂ ਦੀਆਂ ਔਰਤਾਂ ਵਿਰੁੱਧ ਜ਼ਹਿਰ ਉਗਲਣ ਦਾ ਦੋਸ਼ ਲਗਾਇਆ ਗਿਆ ਸੀ।

ਤੇਲਗੂ ਦੇਸ਼ਮ ਪਾਰਟੀ (TDP) ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਨਜ਼ਦੀਕੀ ਸਰੋਤ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੋਵਾਂ ਪੱਤਰਕਾਰਾਂ ਖ਼ਿਲਾਫ਼ ਬੀਐਨਐਸ ਧਾਰਾਵਾਂ 79, 196 (1), 353 (2), 299, 356 (2) ਅਤੇ 61 (1) ਅਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਐਸਸੀ/ਐਸਟੀ ਜ਼ੁਲਮ ਰੋਕੂ ਐਕਟ ਦੀ ਧਾਰਾ (1) ਵੀ ਸ਼ਾਮਲ ਹੈ। -ਪੀਟੀਆਈ

Advertisement
×