ਜੇ ਐੱਨ ਯੂ ਐੱਸ ਯੂ ਨੇ ਪੁਲੀਸ ਦੇ ਦਾਅਵੇ ਨਕਾਰੇ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਨੇ ਦਿੱਲੀ ਪੁਲੀਸ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ ਕਿ ਇੰਡੀਆ ਗੇਟ ’ਤੇ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨ ਦਾ ਪ੍ਰਬੰਧ ਜਥੇਬੰਦੀ ਨੇ ਕੀਤਾ ਸੀ। ਐੱਫ ਆਈ ਆਰ ’ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਦਰਸ਼ਨ ਦੌਰਾਨ ਨਕਸਲ ਪੱਖੀ...
Advertisement
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਨੇ ਦਿੱਲੀ ਪੁਲੀਸ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ ਕਿ ਇੰਡੀਆ ਗੇਟ ’ਤੇ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਨ ਦਾ ਪ੍ਰਬੰਧ ਜਥੇਬੰਦੀ ਨੇ ਕੀਤਾ ਸੀ। ਐੱਫ ਆਈ ਆਰ ’ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਦਰਸ਼ਨ ਦੌਰਾਨ ਨਕਸਲ ਪੱਖੀ ਨਾਅਰੇਬਾਜ਼ੀ ਕੀਤੀ ਗਈ ਸੀ। ਯੂਨੀਅਨ ਨੇ ਇਸ ਦਾਅਵੇ ਨੂੰ ਝੂਠਾ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਗੱਲ ਦੀ ਵਾਰ ਵਾਰ ਜਾਣਕਾਰੀ ਦਿੱਤੀ ਗਈ ਸੀ ਕਿ ਜਥੇਬੰਦੀ ਦਾ ਐਤਵਾਰ ਦੇ ਪ੍ਰਦਰਸ਼ਨ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਹ ਪ੍ਰਬੰਧਕ ਹਨ ਤੇ ਨਾ ਹੀ ਉਸ ’ਚ ਸ਼ਾਮਲ ਸਨ। ਐੱਫ ਆਈ ਆਰ ’ਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਦੌਰਾਨ ‘ਹਿੜਮਾ ਅਮਰ ਰਹੇ’, ‘ਕਿਤਨੇ ਹਿੜਮਾ ਮਾਰੋਗੇ, ਹਰ ਘਰ ਸੇ ਹਿੜਮਾ ਨਿਕਲੇਗਾ’, ਅਤੇ ‘ਹਿੜਮਾ ਜੀ ਕੋ ਲਾਲ ਸਲਾਮ’ ਜਿਹੇ ਨਾਅਰੇ ਲੱਗੇ ਸਨ। -ਪੀਟੀਆਈ
Advertisement
Advertisement
×

