DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

J&K terror attack: ਪਾਕਿ ਆਧਾਰਤ ਜਥੇਬੰਦੀ ਨੇ ਲਈ ਹਮਲੇ ਦੀ ਜ਼ਿੰਮੇਵਾਰੀ, ਮ੍ਰਿਤਕਾਂ ਵਿੱਚ ਇਕ ਪੰਜਾਬੀ

ਮੌਤਾਂ ਦੀ ਗਿਣਤੀ ਵਧ ਕੇ 7 ਹੋਈ; ਦਹਿਸ਼ਤੀ ਜਥੇਬੰਦੀ ਟੀਆਰਐੱਫ ਨੇ ਪਹਿਲੀ ਵਾਰ ਕਸ਼ਮੀਰੀਆਂ ਨੂੰ ਵੀ ਬਣਾਇਆ ਨਿਸ਼ਾਨਾ
  • fb
  • twitter
  • whatsapp
  • whatsapp
featured-img featured-img
ਸ੍ਰੀਨਗਰ ਦੇ ਸ਼ੇਰੇ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਬਾਹਰ ਸੋਮਵਾਰ ਨੂੰ ਤਾਇਨਾਤ ਸੁਰੱਖਿਆ ਮੁਲਾਜ਼ਮ, ਜਿਥੇ ਹਮਲੇ ਦੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 21 ਅਕਤੂਬਰ

ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਐਤਵਾਰ ਨੂੰ ਨਿਹੱਥੇ ਨਾਗਰਿਕਾਂ ਉਤੇ ਕੀਤੇ ਗਏ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਆਧਾਰਤ ਦਹਿਸ਼ਤੀ ਤਨਜ਼ੀਮ ‘ਦਾ ਰਜ਼ਿਸਟੈਂਸ ਫਰੰਟ’ (The Resistance Front - TRF) ਨੇ ਲਈ ਹੈ। ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ, ਕਿਉਂਕਿ ਹਮਲੇ ਵਿਚ ਜ਼ਖ਼ਮੀ ਹੋਏ ਹੋਰ ਵਿਅਕਤੀਆਂ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ।

Advertisement

ਸੂਤਰਾਂ ਨੇ ਕਿਹਾ, ‘‘ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਪਾਕਿਸਤਾਨ ਰਹਿੰਦਾ ਟੀਆਰਐੱਫ ਮੁਖੀ ਸ਼ੇਖ਼ ਸੱਜਾਦ ਗੁਲ (Sheikh Sajjad Gul) ਹੈ। ਉਸ ਦੀਆਂ ਹਦਾਇਤਾਂ ਉਤੇ ਹੀ TRF ਦਾ ਸਥਾਨਕ ਮਡਿਊਲ ਸਰਗਰਮ ਹੋਇਆ ਹੈ, ਜਿਸ ਨੇ ਪਹਿਲੀ ਵਾਰ ਕਸ਼ਮੀਰੀਆਂ ਅਤੇ ਗ਼ੈਰ-ਕਸ਼ਮੀਰੀਆਂ ਨੂੰ ਇਕੱਠਿਆਂ ਨਿਸ਼ਾਨਾ ਬਣਾਇਆ ਹੈ।’’ ਸਮਝਿਆ ਜਾਂਦਾ ਹੈ ਕਿ ਗੰਦਰਬਲ ਜ਼ਿਲ੍ਹੇ ਦੇ ਗਗਨਗੀਰ ਇਲਾਕੇ ਵਿਚ ਇਸ ਹਮਲੇ ਨੂੰ ਦੋ ਜਾਂ ਤਿੰਨ ਦਹਿਸ਼ਤਗਰਦਾਂ ਨੇ ਅੰਜਾਮ ਦਿੱਤਾ।

ਹਮਲੇ ਵਿਚ ਮਾਰੇ ਗਏ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਮੀਤ ਸਿੰਘ ਦੀ ਫਾਈਲ ਫੋਟੋ। -ਫੋਟੋ: ਦਲਬੀਰ ਸੱਖੋਵਾਲੀਆ
ਹਮਲੇ ਵਿਚ ਮਾਰੇ ਗਏ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਖੋਵਾਲ ਦੇ ਗੁਰਮੀਤ ਸਿੰਘ ਦੀ ਫਾਈਲ ਫੋਟੋ। -ਫੋਟੋ: ਦਲਬੀਰ ਸੱਖੋਵਾਲੀਆ

ਇਸ ਤੋਂ ਪਹਿਲਾਂ ਇਸ ਦਹਿਸ਼ਤੀ ਜਥੇਬੰਦੀ ਨੇ ਕਸ਼ਮੀਰ ਵਿਚ ਬੀਤੇ ਕਰੀਬ ਡੇਢ ਸਾਲ ਦੌਰਾਨ ਕਸ਼ਮੀਰੀ ਪੰਡਤਾਂ, ਸਿੱਖਾਂ ਅਤੇ ਹੋਰ ਗ਼ੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਇਸ ਦੀ ਰਣਨੀਤੀ ਵਿਚ ਅਹਿਮ ਤਬਦੀਲੀ ਆਈ ਹੈ ਜਿਸ ਤਹਿਤ ਇਹ ਵਿਕਾਸ ਪ੍ਰਾਜੈਕਟਾਂ ਵਿਚ ਲੱਗੇ ਹੋਏ ਦੋਵਾਂ ਮੁਕਾਮੀ ਤੇ ਗ਼ੈਰ-ਮੁਕਾਮੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਕੌਮੀ ਜਾਂਚ ਏਜੰਸੀ (National Investigation Agency - NIA) ਨੇ ਸੋਮਵਾਰ ਨੂੰ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਤਾਂ ਦੀ ਗਿਣਤੀ ਵਧ ਕੇ ਸੱਤ ਹੋਈ

ਹਮਲੇ ਵਿਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਮਾਰੇ ਗਏ ਲੋਕਾਂ ਵਿਚ ਦੋਵੇਂ ਸਥਾਨਕ ਤੇ ਗ਼ੈਰ-ਸਥਾਨਕ ਵਿਅਕਤੀ ਸ਼ਾਮਲ ਹਨ, ਜਿਹੜੇ ਗਗਨਗੀਰ ਤੇ ਸੋਨਗਰਮ ਦਰਮਿਆਨ ਉਸਾਰੀ ਜਾ ਰਹੀ ਇਕ ਸੁਰੰਗ ਦੇ ਪ੍ਰਾਜੈਕਟ ਉਤੇ ਕੰਮ ਕਰ ਰਹੇ ਸਨ। ਇਹ ਸੁਰੰਗ, ਸ੍ਰੀਨਗਰ-ਸੋਨਮਰਗ ਦਰਮਿਆਨ ਹਰ ਮੌਸਮ ਵਿਚ ਵਰਤੋਂਯੋਗ ਸੜਕ ਦੀ ਚੱਲ ਰਹੀ ਉਸਾਰੀ ਦਾ ਹਿੱਸਾ ਹੈ।

ਮਾਰੇ ਗਏ ਮਜ਼ਦੂਰਾਂ ਵਿਚ ਫਾਹੀਮ ਨਾਸਿਰ (ਸੁਰੱਖਿਆ ਮੈਨੇਜਰ, ਬਿਹਾਰ), ਏਂਜਲ ਸ਼ੁਕਲਾ (ਮਕੈਨਿਕਲ ਮੈਨੇਜਰ, ਮੱਧ ਪ੍ਰਦੇਸ਼), ਮੁਹੰਮਦ ਹਨੀਫ਼ (ਬਿਹਾਰ), ਡਾ. ਸ਼ਾਹਨਵਾਜ਼ (ਜ਼ਿਲ੍ਹਾ ਬਡਗਾਮ, ਜੰਮੂ-ਕਸ਼ਮੀਰ), ਕਲੀਮ (ਬਿਹਾਰ), ਸ਼ਸ਼ੀ ਅਬਰੋਲ (ਜੰਮੂ) ਅਤੇ ਗੁਰਮੀਤ ਸਿੰਘ (ਮਕੈਨਿਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ) ਸ਼ਾਮਲ ਹਨ। ਪੰਜ ਹੋਰ ਜ਼ਖ਼ਮੀਆਂ ਦਾ ਸ਼ੇਰੇ-ਕਸ਼ਮੀਰ ਹਸਪਤਾਲ (SKIMS Super Speciality Hospital) ਸ੍ਰੀਨਗਰ ਵਿਚ ਇਲਾਜ ਚੱਲ ਰਿਹਾ ਹੈ। -ਆਈਏਐੱਨਐੱਸ

Advertisement
×