DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

JK: ਪੁਲਵਾਮਾ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ’ਚ ਫੌਜ ਦਾ ਜਵਾਨ ਜ਼ਖਮੀ

ਪੁਲਵਾਮਾ, 4 ਦਸੰਬਰ Army jawan injured after terrorists open fire in Tral area of Awantipora: ਇੱਥੋਂ ਦੇ ਅਵੰਤੀਪੋਰਾ ਦੇ ਤਰਾਲ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ਕਾਰਨ ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ। ਇਹ ਜਵਾਨ ਛੁੱਟੀ ’ਤੇ ਘਰ ਪਰਤਿਆ ਸੀ। ਉਸ...
  • fb
  • twitter
  • whatsapp
  • whatsapp
Advertisement

ਪੁਲਵਾਮਾ, 4 ਦਸੰਬਰ

Army jawan injured after terrorists open fire in Tral area of Awantipora: ਇੱਥੋਂ ਦੇ ਅਵੰਤੀਪੋਰਾ ਦੇ ਤਰਾਲ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ਕਾਰਨ ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ। ਇਹ ਜਵਾਨ ਛੁੱਟੀ ’ਤੇ ਘਰ ਪਰਤਿਆ ਸੀ। ਉਸ ਦੀ ਲੱਤ ’ਤੇ ਗੋਲੀ ਲੱਗੀ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਸਥਿਰ ਹੈ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Advertisement

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ੍ਰੀਨਗਰ ਦੇ ਦਾਚੀਗਾਮ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਮਾਰਿਆ ਗਿਆ ਸੀ ਤੇ ਇਹ ਮੁਕਾਬਲਾ ਜਾਰੀ ਹੈ। ਦਹਿਸ਼ਤਗਰਦਾਂ ਬਾਰੇ ਖੁਫੀਆ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੁਕਾਬਲਾ 2 ਦਸੰਬਰ ਨੂੰ ਸ਼ੁਰੂ ਹੋਇਆ ਸੀ। ਏਐੱਨਆਈ

Advertisement
×