DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jharkhand Train Accident: ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਡਰਾਈਵਰਾਂ ਦੀ ਮੌਤ, 4 ਜ਼ਖਮੀ

ਰਾਂਚੀ, 1 ਅਪ੍ਰੈਲ Jharkhand Train Accident:  ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿੱਚ ਅੱਜ ਸਵੇਰੇ ਦੋ ਮਾਲ ਗੱਡੀਆਂ ਵਿਚਾਲੇ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸਰਕਾਰੀ ਬਿਜਲੀ ਕੰਪਨੀ ਨੈਸ਼ਨਲ ਥਰਮਲ...
  • fb
  • twitter
  • whatsapp
  • whatsapp
featured-img featured-img
ਸਾਹਿਬਗੰਜ ਵਿੱਚ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾਉਣ ਮਗਰੋਂ ਘਟਨਾ ਸਥਾਨ ’ਤੇ ਇਕੱਠੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਰਾਂਚੀ, 1 ਅਪ੍ਰੈਲ

Jharkhand Train Accident:  ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿੱਚ ਅੱਜ ਸਵੇਰੇ ਦੋ ਮਾਲ ਗੱਡੀਆਂ ਵਿਚਾਲੇ ਟੱਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸਰਕਾਰੀ ਬਿਜਲੀ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਨਟੀਪੀਸੀ) ਵੱਲੋਂ ਚਲਾਈਆਂ ਜਾਂਦੀਆਂ ਦੋ ਮਾਲ ਗੱਡੀਆਂ ਸਵੇਰੇ 3 ਵਜੇ ਦੇ ਕਰੀਬ ਬਰਹੈਤ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਟਕਰਾ ਗਈਆਂ। ਜਿਸ ਪਟੜੀ ’ਤੇ ਇਹ ਹਾਦਸਾ ਵਾਪਰਿਆ, ਉਹ ਵੀ ਐੱਨਟੀਪੀਸੀ ਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਾਵਰ ਪਲਾਂਟਾਂ ਤੱਕ ਕੋਲੇ ਦੀ ਢੋਆ-ਢੁਆਈ ਲਈ ਵਰਤੀ ਜਾਂਦੀ ਹੈ। ਸਾਹਿਬਗੰਜ ਦੇ ਐੱਸਡੀਪੀਓ ਕਿਸ਼ੋਰ ਟਿਰਕੀ ਨੇ ਦੱਸਿਆ, ‘ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ ਇਨ੍ਹਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ।’ ਪੂਰਬੀ ਰੇਲਵੇ ਦੇ ਤਰਜਮਾਨ ਕੌਸ਼ਿਕ ਮਿੱਤਰਾ ਨੇ ਦੱਸਿਆ, ‘ਮਾਲ ਗੱਡੀ ਅਤੇ ਟਰੈਕ ਦੋਵੇਂ ਐੱਨਟੀਪੀਸੀ ਦੇ ਹਨ। ਇਸ ਦਾ ਭਾਰਤੀ ਰੇਲਵੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਜਾਣਕਾਰੀ ਅਨੁਸਾਰ ਜਿਸ ਪਟੜੀ ’ਤੇ ਇਹ ਹਾਦਸਾ ਹੋਇਆ, ਉਹ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਜਨਤਕ ਖੇਤਰ ਦੇ ਅਦਾਰੇ ਦੇ ਕਾਹਲਗਾਓਂ ਸੁਪਰ ਥਰਮਲ ਪਾਵਰ ਸਟੇਸ਼ਨ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਫਰੱਕਾ ਪਾਵਰ ਪਲਾਂਟ ਨਾਲ ਜੋੜਦੀ ਹੈ। ਇੱਕ ਬਿਆਨ ਵਿੱਚ ਰੇਲਵੇ ਨੇ ਕਿਹਾ, ‘ਐੱਨਟੀਪੀਸੀ ਨੇ ਮਾਲਦਾ ਡਿਵੀਜ਼ਨ ਤੋਂ ਮਦਦ ਮੰਗੀ ਹੈ ਅਤੇ ਪੂਰਬੀ ਰੇਲਵੇ ਦੇ ਮਾਲਦਾ ਡਿਵੀਜ਼ਨ ਨੂੰ ਵੱਡੀ ਕਰੇਨ ਭੇਜਣ ਲਈ ਬੇਨਤੀ ਕੀਤੀ ਗਈ ਹੈ। ਸਾਹਿਬਗੰਜ ਤੋਂ ਇਸ ਦਾ ਪ੍ਰਬੰਧ ਕੀਤਾ ਗਿਆ ਹੈ।’ -ਪੀਟੀਆਈ

Advertisement

Advertisement
×