DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਨਬਾਦ ਦੇ ਸਕੂਲ ’ਚ 80 ਵਿਦਿਆਰਥਣਾਂ ਨੂੰ ਕਮੀਜ਼ ਲਾਹੁਣ ਲਈ ਕਿਹਾ

Jharkhand parents' body seeks action against school principal for humiliating girl students
  • fb
  • twitter
  • whatsapp
  • whatsapp
Advertisement
ਧਨਬਾਦ/ਰਾਂਚੀ, 12 ਜਨਵਰੀਝਾਰਖੰਡ ਦੇ ਮਾਪਿਆਂ ਦੀ ਇੱਕ ਸੰਸਥਾ ਨੇ ਐਤਵਾਰ ਨੂੰ NCPCR ਨੂੰ ਪੱਤਰ ਲਿਖ ਕੇ ਧਨਬਾਦ ਦੇ ਇੱਕ ਸਕੂਲ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਨੇ ਕਥਿਤ ਤੌਰ ’ਤੇ 80 ਸਕੂਲੀ ਵਿਦਿਆਰਥਣਾਂ ਨੂੰ ਸੰਦੇਸ਼ ਲਿਖਣ ਕਾਰਨ ਕਮੀਜ਼ ਲਾਹੁਣ ਦਾ ਆਦੇਸ਼ ਦਿੱਤਾ ਸੀ।

ਲੜਕੀਆਂ ਦੇ ਮਾਪਿਆਂ ਵੱਲੋਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ

ਝਾਰਖੰਡ ਅਭਿਭਾਵਕ ਮਹਾਸੰਘ (JAM) ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਪ੍ਰਿੰਸੀਪਲ ਖ਼ਿਲਾਫ਼ ‘ਸ਼ਰਮਨਾਕ ਕੰਮ’ ਕਰਨ ਦਾ ਦੋਸ਼ ਲਗਾਇਆ ਗਿਆ ਅਤੇ POCSO ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ।

Advertisement

ਇੱਕ ਅਧਿਕਾਰੀ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ’ਤੇ ਦੋਸ਼ ਹੈ ਕਿ ਉਸ ਨੇ 10ਵੀਂ ਕਲਾਸ ਦੀਆਂ 80 ਵਿਦਿਆਰਥਣਾਂ ਨੂੰ ਉਨ੍ਹਾਂ ’ਤੇ ਸੰਦੇਸ਼ ਲਿਖਣ ਲਈ ਆਪਣੀ ਕਮੀਜ਼ ਉਤਾਰਣ ਦਾ ਹੁਕਮ ਦਿੱਤਾ, ਜਿਸ ਮਗਰੋਂ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਲੜਕੀਆਂ ਨੂੰ ਬਿਨਾਂ ਕਮੀਜ਼ ਬਲੇਜ਼ਰ ’ਚ ਘਰ ਪਰਤਣ ਲਈ ਮਜਬੂਰ ਕੀਤਾ ਗਿਆ ਅਧਿਕਾਰੀ ਨੇ ਦੱਸਿਆ ਕਿ ਧਨਬਾਦ ਪ੍ਰਸ਼ਾਸਨ ਵੱਲੋਂ ਬਣਾਈ ਗਈ ਜਾਂਚ ਕਮੇਟੀ ਸੋਮਵਾਰ ਨੂੰ ਜੋਰਾਪੋਖੜ ਥਾਣਾ ਖੇਤਰ ਅਧੀਨ ਪੈਂਦੇ ਦੀਗਵਾਹਡੀਡ ਦੇ ਸਕੂਲ ਜਾਵੇਗੀ।

ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸਕੂਲ ਪ੍ਰਿੰਸੀਪਲਲ ਖ਼ਿਲਾਫ਼ ਕਾਰਵਾਈ ਕਰਨ ’ਚ ਅਸਫ਼ਲ ਰਿਹਾ ਤਾਂ 14 ਜਨਵਰੀ ਨੂੰ ਧਰਨਾ ਦਿੱਤਾ ਜਾਵੇਗਾ।

ਸੂਬਾਈ ਭਾਜਪਾ ਪ੍ਰਧਾਨ ਬਾਬੂ ਲਾਲ ਮਰਾਂਡੀ ਨੇ ਵੀ ਮੁੱਖ ਮੰਤਰੀ ਤੋਂ ਸਕੂਲ ਪ੍ਰਬੰਧਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। -ਪੀਟੀਆਈ

Advertisement
×