ਝਾਰਖੰਡ: ਗੋਲੀਬਾਰੀ ਦੌਰਾਨ 2 ਮਾਓਵਾਦੀ ਹਲਾਕ, 1 ਸੀਆਰਪੀਐੱਫ ਜਵਾਨ ਸ਼ਹੀਦ
ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਦੋ ਮਾਓਵਾਦੀ ਢੇਰ ਕੀਤੇ ਹਨ ਅਤੇ ਇੱਕ ਸੀਆਰਪੀਐੱਫ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ ਗੋਮੀਆ ਥਾਣਾ ਖੇਤਰ ਦੇ ਬਿਰਹੋਰਡੇਰਾ...
Advertisement
ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਵਿੱਚ ਦੋ ਮਾਓਵਾਦੀ ਢੇਰ ਕੀਤੇ ਹਨ ਅਤੇ ਇੱਕ ਸੀਆਰਪੀਐੱਫ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ ਗੋਮੀਆ ਥਾਣਾ ਖੇਤਰ ਦੇ ਬਿਰਹੋਰਡੇਰਾ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਗੋਲੀਬਾਰੀ ਹੋਈ।
ਆਈਜੀ (ਬੋਕਾਰੋ ਜ਼ੋਨ) ਕ੍ਰਾਂਤੀ ਕੁਮਾਰ ਗਾਦੀਦੇਸੀ ਨੇ ਪੀਟੀਆਈ ਨੂੰ ਦੱਸਿਆ, ‘‘ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਦੋ ਮਾਓਵਾਦੀਆਂ ਨੂੰ ਗੋਲੀ ਮਾਰ ਦਿੱਤੀ। ਸੀਪੀਆਰਐੱਫ ਦੀ ਕੋਬਰਾ ਬਟਾਲੀਅਨ ਦਾ ਇੱਕ ਜਵਾਨ ਦੀ ਵੀ ਗੋਲੀਬਾਰੀ ਵਿੱਚ ਮੌਤ ਹੋ ਗਈ।’’ ਬੋਕਾਰੋ ਦੇ ਐੱਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਮਾਓਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੁੱਖ ਪਰਗਟ ਕਰਦਿਆਂ ਕਿਹਾ ਕਿ ਸੀਆਰਪੀਐੱਫ ਜਵਾਨ ਉਨ੍ਹਾਂ ਦੇ ਰਾਜ ਦੇ ਕੋਕਰਾਝਾਰ ਦਾ ਰਹਿਣ ਵਾਲਾ ਸੀ।
Advertisement