DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇਈਈ-ਮੇਨ ਨਤੀਜੇ: 14 ਉਮੀਦਵਾਰਾਂ ਦੇ ਸਭ ਤੋਂ ਵੱਧ ਸਕੋਰ

ਪਹਿਲੇ ਐਡੀਸ਼ਨ ਲਈ 12.58 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਸੀ ਪ੍ਰੀਖਿਆ
  • fb
  • twitter
  • whatsapp
  • whatsapp
Advertisement

* ਰਾਜਸਥਾਨ ਦੇ ਜ਼ਿਆਦਾਤਰ ਵਿਦਿਆਰਥੀ ਰਹੇ ਟੌਪਰ

ਨਵੀਂ ਦਿੱਲੀ, 11 ਫਰਵਰੀ

Advertisement

ਇੰਜਨੀਅਰਿੰਗ ਦਾਖ਼ਲਾ ਪ੍ਰੀਖਿਆ ਜੇਈਈ-ਮੇਨ-2025 ਦੇ ਪਹਿਲੇ ਐਡੀਸ਼ਨ ਵਿੱਚ ਦੇਸ਼ ਦੇ 14 ਵਿਦਿਆਰਥੀਆਂ ਨੇ ਸਭ ਤੋਂ ਵੱਧ ‘ਸਕੋਰ’ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਰਾਜਸਥਾਨ ਨਾਲ ਸਬੰਧਤ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਅੱਜ ਨਤੀਜਿਆ ਦਾ ਐਲਾਨ ਕੀਤਾ। ਸਿਖਰਲੇ 14 ਉਮੀਦਵਾਰਾਂ ਵਿੱਚੋਂ 12 ਜਨਰਲ ਵਰਗ, ਜਦੋਂਕਿ ਇੱਕ-ਇੱਕ ਕ੍ਰਮਵਾਰ ਹੋਰ ਪਿਛੜਾ ਵਰਗ (ਓਬੀਸੀ) ਅਤੇ ਅਨੁਸੂਚਿਤ ਜਾਤੀ (ਐੱਸਸੀ) ਸ਼੍ਰੇਣੀ ਨਾਲ ਸਬੰਧਤ ਹਨ। ਇਸ ਅਹਿਮ ਪ੍ਰੀਖਿਆ ਦੇ ਪਹਿਲੇ ਐਡੀਸ਼ਨ ਵਿੱਚ 12.58 ਲੱਖ ਤੋਂ ਵੱਧ ਉਮੀਦਵਾਰ ਬੈਠੇ ਸਨ।

ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਿਆਂ ਵਿੱਚ ਰਾਜਸਥਾਨ ਤੋਂ ਪੰਜ, ਦਿੱਲੀ ਤੇ ਉੱਤਰ ਪ੍ਰਦੇਸ਼ ਤੋਂ ਦੋ-ਦੋ ਅਤੇ ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤਿਲੰਗਾਨਾ ਅਤੇ ਮਹਾਰਾਸ਼ਟਰ ਤੋਂ ਇੱਕ-ਇੱਕ ਵਿਦਿਆਰਥੀ ਸ਼ਾਮਲ ਹਨ। ਐੱਨਟੀਏ ਅਧਿਕਾਰੀਆਂ ਮੁਤਾਬਕ, ਐੱਨਟੀਏ ਸਕੋਰ ਆਮ ਸਕੋਰ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਐੱਨਟੀਏ ਸਕੋਰ ਕਈ ਸੈਸ਼ਨਾਂ ਵਿੱਚ ਲਈ ਪ੍ਰੀਖਿਆ ਵਿੱਚ ਆਮ ਅੰਕ ਹੁੰਦੇ ਹਨ ਅਤੇ ਇੱਕ ਸੈਸ਼ਨ ਵਿੱਚ ਪ੍ਰੀਖਿਆ ਲਈ ਹਾਜ਼ਰ ਹੋਏ ਸਾਰੇ ਉਮੀਦਵਾਰਾਂ ਦੇ ਢੁਕਵੇਂ ਪ੍ਰਦਰਸ਼ਨ ’ਤੇ ਅਧਾਰਤ ਹਨ। ਪ੍ਰੀਖਿਆ ਅਸਾਮੀ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਸਮੇਤ 13 ਭਾਸ਼ਾਵਾਂ ਵਿੱਚ ਲਈ ਗਈ ਸੀ। ਇਹ ਪ੍ਰੀਖਿਆ ਭਾਰਤ ਤੋਂ ਬਾਹਰ 15 ਸ਼ਹਿਰਾਂ ਵਿੱਚ ਵੀ ਲਈ ਗਈ ਸੀ ਜਿਨ੍ਹਾਂ ਵਿੱਚ ਮਨਾਮਾ, ਦੋਹਾ, ਦੁਬਈ, ਕਾਠਮੰਡੂ, ਮਸਕਟ, ਰਿਆਦ, ਸ਼ਾਰਜਾਹ, ਸਿੰਗਾਪੁਰ, ਕੁਵੈਤ ਸਿਟੀ, ਕੁਆਲਾਲੰਪੁਰ, ਆਬੂ ਧਾਬੀ, ਪੱਛਮੀ ਜਾਵਾ, ਵਾਸ਼ਿੰਗਟਨ, ਲਾਗੋਸ ਅਤੇ ਮਿਊਨਿਖ਼ ਸ਼ਾਮਲ ਹਨ। ਪ੍ਰੀਖਿਆ ਦਾ ਪਹਿਲਾ ਐਡੀਸ਼ਨ ਜਨਵਰੀ-ਫਰਵਰੀ ’ਚ ਹੋਇਆ, ਜਦੋਂਕਿ ਦੂਜਾ ਐਡੀਸ਼ਨਅਪਰੈਲ ’ਚ ਹੋਵੇਗਾ। ਜੇਈਈ-ਮੇਨ ਪੇਪਰ 1 ਅਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਉਮੀਦਵਾਰਾਂ ਨੂੰ ਜੇਈਈ-ਐਡਵਾਂਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ‘ਸ਼ਾਰਟਲਿਸਟ’ ਕੀਤਾ ਜਾਵੇਗਾ। ਸਫਲ ਵਿਦਿਆਰਥੀਆਂ ਨੂੰ 23 ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਵਿੱਚ ਦਾਖ਼ਲਾ ਮਿਲਦਾ ਹੈ। ਜੇਈਈ (ਮੇਨ)-2025 ਪ੍ਰੀਖਿਆ ਦੇ ਦੋਵਾਂ ਸੈਸ਼ਨਾਂ ਮਗਰੋਂ ਪਹਿਲਾਂ ਤੋਂ ਬਣਾਈ ਗਈ ਨੀਤੀ ਮੁਤਾਬਕ ਦੋ ਐੱਨਟੀਏ ਸਕੋਰਾਂ ਵਿੱਚੋਂ ਸਰਵੋਤਮ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਦਾ ਰੈਂਕ ਜਾਰੀ ਕੀਤਾ ਜਾਵੇਗਾ। -ਪੀਟੀਆਈ

ਕੋਟਾ ’ਚ ਨੀਟ ਦੀ ਤਿਆਰੀ ਕਰ ਰਹੇ ਨੌਜਵਾਨ ਵੱਲੋਂ ਖੁਦਕੁਸ਼ੀ

ਕੋਟਾ:

ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ’ਚ ਨੀਟ-ਯੂਜੀ ਦੀ ਤਿਆਰੀ ਕਰ ਰਹੇ 18 ਵਰ੍ਹਿਆਂ ਦੇ ਨੌਜਵਾਨ ਨੇ ਆਪਣੇ ਪੀਜੀ ’ਚ ਫਾਹਾ ਲੈ ਲਿਆ। ਨੌਜਵਾਨ ਅੰਕੁਸ਼ ਮੀਨਾ ਦੀ ਲਾਸ਼ ਕੋਲੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਉਂਝ ਪੁਲੀਸ ਨੇ ਇਸ ਨੂੰ ਪਿਆਰ ਦਾ ਮਾਮਲਾ ਦੱਸਿਆ ਹੈ। ਪੁਲੀਸ ਮੁਤਾਬਕ ਅੰਕੁਸ਼ ਕੋਟਾ ’ਚ ਪਿਛਲੇ ਡੇਢ ਸਾਲ ਤੋਂ ਨੀਟ-ਯੂਜੀ ਦੀ ਤਿਆਰੀ ਕਰ ਰਿਹਾ ਸੀ। ਇਸ ਵਰ੍ਹੇ ਕੋਟਾ ’ਚ ਸੱਤ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਪਿਛਲੇ ਸਾਲ ਕੋਟਾ ’ਚ ਕੋਚਿੰਗ ਲੈ ਰਹੇ 17 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। -ਪੀਟੀਆਈ

Advertisement
×