JAMMU-KASHMIR: ਜੰਮੂ ਅਤੇ ਕਸ਼ਮੀਰ ਦੇ ਅਖਨੂਰ ਨੇੜੇ ਪੰਜ ਗ੍ਰਨੇਡ ਬਰਾਮਦ
ਸੁਰੱਖਿਆ ਬਲਾਂ ਅਤੇ ਫੌਜ ਨੇ ਸਾਂਝੇ ਅਪਰੇਸ਼ਨ ਤਹਿਤ ਕਾਰਵਾਈ ਕੀਤੀ
Advertisement
ਇੱਥੋਂ ਨੇੜੇ ਅਖਨੂਰ ਸੈਕਟਰ ਦੇ ਇੱਕ ਪਿੰਡ ਤੋਂ ਪੰਜ ਜੰਗਾਲ ਲੱਗੇ ਗ੍ਰਨੇਡ ਬਰਾਮਦ ਕੀਤੇ ਗਏ।ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਚੌਕੀ ਚੌਰਾ ਦੇ ਡੋਰੀ ਡਾਗਰ ਖੇਤਰ ਵਿੱਚ ਇੱਕ ਇਕਾਂਤ ਜਗ੍ਹਾ ਤੋਂ ਪੁਲੀਸ ਅਤੇ ਫੌਜ ਦੀ ਇੱਕ ਸਾਂਝੀ ਟੀਮ ਨੇ ਗ੍ਰਨੇਡ ਬਰਾਮਦ ਕੀਤੇ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੁੂੰ ਇਸ ਸਬੰਧ ਵਿੱਚ ਖ਼ਾਸ ਜਾਣਕਾਰੀ ਮਿਲੀ ਸੀ , ਜਿਸਦੇ ਆਧਾਰ ਤੇ ਕਾਰਵਾਈ ਕੀਤੀ ਗਈ ਅਤੇ ਇਹ ਬਰਾਮਦਗੀ ਹੋਈ।
Advertisement
ਇਸ ਬਰਾਮਦਗੀ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਹੈ।
Advertisement
×