ਜੰਮੂ: ਅਮਰਨਾਥ ਯਾਤਰਾ ਲਈ 4000 ਤੋਂ ਵੱਧ ਤੀਰਥ ਯਾਤਰੀਆਂ ਦਾ ਇਕ ਹੋਰ ਜਥਾ ਰਵਾਨਾ
ੳੁਪ ਰਾਜਪਾਲ ਨੇ ਬਾਲਟਾਲ ਬੇਸ ਕੈਂਪ ਵਿੱਚ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ
Advertisement
ਦੱਖਣੀ ਕਸ਼ਮੀਰ ਵਿੱਚ 3880 ਮੀਟਰ ਉਚਾਈ ’ਤੇ ਸਥਿਤ ਅਮਰਨਾਥ ਗੁਫ਼ਾ ਮੰਦਰ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਭਗਵਤੀ ਨਗਰ ਬੇਸ ਕੈਂਪ ਤੋਂ 900 ਔਰਤਾਂ ਸਣੇ 4388 ਤੀਰਥ ਯਾਤਰੀਆਂ ਦਾ 20ਵਾਂ ਜਥਾ ਅੱਜ ਰਵਾਨਾ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਅੱਜ ਬਾਲਟਾਲ ਬੇਸ ਕੈਂਪ ਪਹੁੰਚ ਕੇ ਅਮਰਨਾਥ ਯਾਤਰੀਆਂ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।ਅਨੰਤਨਾਗ ਵਿੱਚ ਨੁਨਵਾਨ-ਪਹਿਲਗਾਮ ਅਤੇ ਗੰਦਰਬਲ ਵਿੱਚ ਬਾਲਟਾਲ ਮਾਰਗਾਂ ਤੋਂ ਇਹ 38 ਰੋਜ਼ਾ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋਵੇਂ ਰੂਟਾਂ ’ਤੇ ਯਾਤਰਾ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਅੱਜ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ ਤਿੰਨ ਲੱਖ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ 130 ਸਾਧੂਆਂ ਤੇ ਸਾਧਵੀਆਂ ਸਣੇ ਤੀਰਥ ਯਾਤਰੀਆਂ ਦਾ ਇਕ ਹੋਰ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਵੱਖ-ਵੱਖ ਕਾਫਲਿਆਂ ਵਿੱਚ ਬੇਸ ਕੈਂਪ ਤੋਂ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ ਹੋਇਆ। ਉੱਧਰ, ਉਪ ਰਾਜਪਾਲ ਲੈਫ਼ਟੀਨੈਂਟ ਜਨਰਲ ਮਨੋਜ ਸਿਨਹਾ ਨੇ ਬਾਲਟਾਲ ਬੇਸ ਕੈਂਪ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਬਾਲਟਾਲ ਹਸਪਤਾਲ ਦਾ ਦੌਰਾ ਕੀਤਾ। ਉੱਥੇ ਉਪ ਰਾਜਪਾਲ ਨੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। -ਪੀਟੀਆਈ
Advertisement
Advertisement