DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ-ਕਸ਼ਮੀਰ: ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ 11 ਮੌਤਾਂ

ਰਾਮਬਨ ਅਤੇ ਰਿਆਸੀ ਜ਼ਿਲ੍ਹੇ ਵਿੱਚ ਵਾਪਰੀਆਂ ਘਟਨਾਵਾਂ
  • fb
  • twitter
  • whatsapp
  • whatsapp
featured-img featured-img
(ANI Photo)
Advertisement
ਜੰਮੂ ਅਤੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਬੱਦਲ ਫਟਣ ਕਾਰਨ ਦੋ ਭਰਾਵਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਦੋ ਘਰਾਂ ਅਤੇ ਇੱਕ ਸਕੂਲ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਰਾਤ ਲਗਭਗ 11.30 ਵਜੇ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 25 ਕਿਲੋਮੀਟਰ ਦੂਰ ਸਥਿਤ ਪਹਾੜੀ ਰਾਜਗੜ੍ਹ ਵਿੱਚ ਬੱਦਲ ਫਟਣ ਨਾਲ ਅਚਾਨਕ ਹੜ੍ਹ ਆ ਗਿਆ।

ਰਾਮਬਨ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀਅਸ ਖਾਨ ਨੇ ਪੀਟੀਆਈ ਨੂੰ ਦੱਸਿਆ, "ਸਥਾਨਕ ਵਲੰਟੀਅਰਾਂ, ਪੁਲੀਸ ਅਤੇ ਐੱਸਡੀਆਰਐੱਫ ਦੀਆਂ ਬਚਾਅ ਟੀਮਾਂ ਵੱਲੋਂ ਭਾਰੀ ਖੋਜ ਤੋਂ ਬਾਅਦ ਚਾਰ ਲੋਕਾਂ ਦੀਆਂ ਲਾਸ਼ਾਂ ਮਲਬੇ ਹੇਠੋਂ ਬਰਾਮਦ ਕੀਤੀਆਂ ਗਈਆਂ।" ਇੱਕ ਹੋਰ ਲਾਪਤਾ ਵਿਅਕਤੀ ਦੀ ਲਾਸ਼ ਦੀ ਭਾਲ ਜਾਰੀ ਹੈ।

ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਅਸ਼ਵਨੀ ਸ਼ਰਮਾ (24), ਉਸ ਦੇ ਭਰਾ ਦਵਾਰਕਾ ਨਾਥ (55), ਭਤੀਜੀ ਵਿਰਤਾ ਦੇਵੀ (26) ਅਤੇ ਉਨ੍ਹਾਂ ਦੇ ਮਹਿਮਾਨ ਓਮ ਰਾਜ (38), ਜੋ ਰਾਜਗੜ੍ਹ ਦੇ ਬਾਂਸਰਾ ਦਾ ਰਹਿਣ ਵਾਲਾ ਸੀ, ਵਜੋਂ ਕੀਤੀ ਹੈ। ਬਚਾਅ ਕਰਮੀ ਸ਼ਰਮਾ ਦੀ ਭਰਜਾਈ ਬਿਦਿਆ ਦੇਵੀ (55) ਦੀ ਭਾਲ ਕਰ ਰਹੇ ਹਨ।

Advertisement

ਇੱਕ ਸਥਾਨਕ ਵਿਅਕਤੀ ਅਜੈ ਕੁਮਾਰ ਨੇ ਕਿਹਾ, "ਬੱਦਲ ਪਿੰਡ ਦੇ ਪਹਾੜੀ ਇਲਾਕੇ ਵਿੱਚ ਪ੍ਰਾਇਮਰੀ ਸਕੂਲ ਦੇ ਨੇੜੇ ਫਟਿਆ ਅਤੇ ਡਰੂਬਲਾ-ਗੁਡਗ੍ਰਾਮ ਪਿੰਡ ਵਿੱਚੋਂ ਇੱਕ ਤੇਜ਼ ਵਹਿੰਦੀ ਨਦੀ ਬਣਾਈ, ਜਿਸ ਨਾਲ ਸਕੂਲ ਦੀ ਇਮਾਰਤ ਤੋਂ ਇਲਾਵਾ ਦੋ ਰਿਹਾਇਸ਼ੀ ਘਰ ਅਤੇ ਇੱਕ ਗਊਸ਼ਾਲਾ ਵੀ ਰੁੜ੍ਹ ਗਏ।" ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।

ਰਿਆਸੀ ਵਿੱਚ ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ

ਉੱਧਰ ਰਿਆਸੀ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੀ ਲਪੇਟ ਵਿੱਚ ਆਉਣ ਨਾਲ ਇੱਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਘਟਨਾ ਮਾਹੋਰ ਦੇ ਬਦਦਰ ਪਿੰਡ ਵਿੱਚ ਭਾਰੀ ਬਾਰਿਸ਼ ਕਾਰਨ ਹੋਈ ਸੀ ਅਤੇ ਸਾਰੀਆਂ ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ (38), ਉਸਦੀ ਪਤਨੀ ਵਜ਼ੀਰਾ ਬੇਗਮ (35) ਅਤੇ ਉਨ੍ਹਾਂ ਦੇ ਪੁੱਤਰਾਂ ਬਿਲਾਲ ਅਹਿਮਦ (13), ਮੁਹੰਮਦ ਮੁਸਤਫਾ (11), ਮੁਹੰਮਦ ਆਦਿਲ (8), ਮੁਹੰਮਦ ਮੁਬਾਰਕ (6) ਅਤੇ ਮੁਹੰਮਦ ਵਸੀਮ (5) ਵਜੋਂ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਨਜ਼ੀਰ ਅਤੇ ਉਸਦਾ ਪਰਿਵਾਰ ਸੁੱਤਾ ਹੋਇਆ ਸੀ ਜਦੋਂ ਪਹਾੜੀ ਢਲਾਨ ’ਤੇ ਸਥਿਤ ਉਨ੍ਹਾਂ ਦਾ ਘਰ ਢਿੱਗਾਂ ਢਿੱਗਣ ਕਾਰਨ ਡਿੱਗ ਗਿਆ, ਜਿਸ ਨਾਲ ਉਹ ਜ਼ਿੰਦਾ ਦਫ਼ਨ ਹੋ ਗਏ।ਸਥਾਨਕ ਲੋਕਾਂ ਨੇ ਪੁਲੀਸ ਦੀ ਮਦਦ ਨਾਲ ਲਾਸ਼ਾਂ ਬਾਹਰ ਕੱਢੀਆਂ।
ਰਾਤ ਭਰ ਜੰਮੂ ਅਤੇ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ।
Advertisement
×