DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ਕਸ਼ਮੀਰ: ਅਤਿਵਾਦੀ LOC ਲਾਂਚ ਪੈਡ’ਜ਼ ’ਤੇ ਘੁਸਪੈਠ ਕਰਨ ਦੀ ਤਾਕ ’ਚ: ਬੀਐੱਸਐੱਡ ਆਈਜੀ

ਫੌਜ ਅਤੇ ਬੀ ਐੱਸ ਐੱਫ ਹਾਈ-ਟੈੱਕ ਨਿਗਰਾਨੀ ਉਪਕਰਣਾਂ ਦੀ ਮਦਦ ਨਾਲ LoC 'ਤੇ ਚੌਕਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ ਪੀਟੀਆਈ ਫੋਟੋ
Advertisement
ਬੀ ਐੱਸ ਐੱਫ (BSF) ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇੱਥੇ ਕਿਹਾ ਕਿ ਕੰਟਰੋਲ ਰੇਖਾ (LoC) ਦੇ ਪਾਰ ਲਾਂਚ ਪੈਡ’ਜ਼ ’ਤੇ ਅਤਿਵਾਦੀ ਘੁਸਪੈਠ ਕਰਨ ਦੀ ਤਾਕ ਵਿੱਚ ਹਨ, ਪਰ ਸੁਰੱਖਿਆ ਬਲ ਚੌਕਸ ਹਨ ਅਤੇ ਕਿਸੇ ਵੀ ਅਜਿਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਤਿਆਰ ਹਨ।

ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਇੰਸਪੈਕਟਰ ਜਨਰਲ (IG) BSF ਕਸ਼ਮੀਰ ਫਰੰਟੀਅਰ ਅਸ਼ੋਕ ਯਾਦਵ ਨੇ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਘਾਟੀ ਵਿੱਚ ਅਤਿਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਹਮੇਸ਼ਾ ਵੱਧ ਜਾਂਦੀਆਂ ਹਨ।

ਯਾਦਵ ਨੇ ਕਿਹਾ, "ਬਰਫਬਾਰੀ ਤੋਂ ਪਹਿਲਾਂ ਘੁਸਪੈਠ ਦੀਆਂ ਕੋਸ਼ਿਸ਼ਾਂ ਹਮੇਸ਼ਾ ਹੁੰਦੀਆਂ ਹਨ। ਅਜੇ ਵੀ ਲਗਪਗ ਦੋ ਮਹੀਨੇ ਬਾਕੀ ਹਨ ਅਤੇ ਨਵੰਬਰ ਤੱਕ ਘੁਸਪੈਠ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਉਹ ਜਾਣਦੇ ਹਨ ਕਿ ਅਗਲੇ ਛੇ ਮਹੀਨਿਆਂ ਲਈ ਉਨ੍ਹਾਂ ਨੂੰ ਘੱਟ ਮੌਕੇ ਮਿਲਣਗੇ। ਇਸ ਲਈ ਉਹ(ਅਤਿਵਾਦੀ) ਹਮੇਸ਼ਾ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਘੁਸਪੈਠ ਕਰਨਾ ਬਹੁਤ ਮੁਸ਼ਕਲ ਹੈ।’’

Advertisement

ਉਨ੍ਹਾਂ ਕਿਹਾ ਕਿ ਅਤਿਵਾਦੀ ਘਾਟੀ ਵਿੱਚ ਦਾਖਲ ਹੋਣ ਦੇ ਮੌਕੇ ਦੀ ਉਡੀਕ ਵਿੱਚ LoC ਪਾਰ ਲਾਂਚ ਪੈਡਾਂ ’ਤੇ ਉਡੀਕ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ, "ਬਾਂਦੀਪੋਰਾ ਅਤੇ ਕੁਪਵਾੜਾ ਸੈਕਟਰਾਂ ਵਿੱਚ ਸਾਡੇ AOR (ਜ਼ਿੰਮੇਵਾਰੀ ਦੇ ਖੇਤਰ) ਦੇ ਸਾਹਮਣੇ LoC ਦੇ ਪਾਰ ਲਾਂਚ ਪੈਡ’ਜ਼ 'ਤੇ ਅਤਿਵਾਦੀਆਂ ਦੀ ਮੌਜੂਦਗੀ ਹੈ। ਉਹ ਘੁਸਪੈਠ ਦੇ ਮੌਕੇ ਦੀ ਉਡੀਕ ਕਰ ਰਹੇ ਹਨ, ਪਰ ਸੁਰੱਖਿਆ ਬਹੁਤ ਸਖ਼ਤ ਹੈ। ਕਈ ਵਾਰ ਉਹ ਅੱਗੇ ਵਧਣ ਲਈ ਖਰਾਬ ਮੌਸਮ ਦੀ ਉਡੀਕ ਕਰਦੇ ਹਨ। ਇਸ ਲਈ ਕੋਸ਼ਿਸ਼ਾਂ ਹਮੇਸ਼ਾ ਰਹਿੰਦੀਆਂ ਹਨ, ਪਰ ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਅਤੇ ਚੌਕਸ ਹਾਂ।"

ਯਾਦਵ ਨੇ ਕਿਹਾ ਕਿ ਫੌਜ ਅਤੇ ਬੀ ਐੱਸ ਐੱਫ ਹਾਈ-ਟੈੱਕ ਨਿਗਰਾਨੀ ਉਪਕਰਣਾਂ ਦੀ ਮਦਦ ਨਾਲ LoC 'ਤੇ ਚੰਗੀ ਤਰ੍ਹਾਂ ਹਾਵੀ ਹਨ ਅਤੇ ਚੌਕਸੀ ਵਰਤ ਰਹੇ ਹਨ।

Advertisement
×