ਜੰਮੂ-ਕਸ਼ਮੀਰ: ਅਨੰਤਨਾਗ ਦੇ ਜੰਗਲਾਂ ਵਿੱਚ ਲਾਪਤਾ ਦੋ ਕਮਾਂਡੋਜ਼ ਦੀ ਭਾਲ ਤੀਜੇ ਦਿਨ ਵੀ ਜਾਰੀ
ਜੰਮੂ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਲਾਪਤਾ ਹੋਏ ਦੋ ਫ਼ੌਜੀ ਜਵਾਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਚਲਾਇਆ ਜਾ ਰਿਹਾ ਤਲਾਸ਼ੀ ਅਭਿਆਨ ਵੀਰਵਾਰ ਨੂੰ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਘਣੀ ਬਨਸਪਤੀ, ਖਤਰਨਾਕ ਇਲਾਕਾ...
ਜੰਮੂ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਲਾਪਤਾ ਹੋਏ ਦੋ ਫ਼ੌਜੀ ਜਵਾਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਚਲਾਇਆ ਜਾ ਰਿਹਾ ਤਲਾਸ਼ੀ ਅਭਿਆਨ ਵੀਰਵਾਰ ਨੂੰ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੰਘਣੀ ਬਨਸਪਤੀ, ਖਤਰਨਾਕ ਇਲਾਕਾ ਅਤੇ ਖ਼ਰਾਬ ਮੌਸਮ ਲਗਾਤਾਰ ਯਤਨਾਂ ਵਿੱਚ ਰੁਕਾਵਟ ਪਾ ਰਹੇ ਹਨ।
ਇਹ ਦੋਵੇਂ ਜਵਾਨ ਜੋ ਕਿ ਇੱਕ Elite Para unit ਦੇ ਕਮਾਂਡੋ ਹਨ, ਮੰਗਲਵਾਰ ਨੂੰ ਕੋਕਰਨਾਗ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਦੌਰਾਨ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਅਹਿਲਾਨ ਗਡੋਲ ਖੇਤਰ ਵਿੱਚ ਦੋ ਦਿਨ ਪਹਿਲਾਂ ਅਤਿਵਾਦੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ।
ਅਧਿਕਾਰੀਆਂ ਅਨੁਸਾਰ ਦੋਵੇਂ ਜਵਾਨ ਸੰਪਰਕ (communication line) ਟੁੱਟਣ ਤੋਂ ਬਾਅਦ ਉਹ ਲਾਪਤਾ ਹੋ ਗਏ। ਕਮਾਂਡੋਜ਼ ਦਾ ਪਤਾ ਲਗਾਉਣ ਲਈ ਹੈਲੀਕਾਪਟਰਾਂ ਨੂੰ ਹਵਾਈ ਨਿਗਰਾਨੀ (aerial reconnaissance) ਵਿੱਚ ਲਗਾਇਆ ਗਿਆ ਹੈ।
ਚਿਨਾਰ ਕੋਰਪਸ ਨੇ ਬੁੱਧਵਾਰ ਨੂੰ 'X' 'ਤੇ ਇੱਕ ਪੋਸਟ ਵਿੱਚ ਕਿਹਾ, ‘‘6 ਅਤੇ 7 ਅਕਤੂਬਰ ਦੀ ਦਰਮਿਆਨੀ ਰਾਤ ਨੂੰ, ਕਿਸ਼ਤਵਾੜ ਰੇਂਜ ’ਤੇ ਇੱਕ ਆਪਰੇਸ਼ਨਲ ਟੀਮ ਦਾ ਦੱਖਣੀ ਕਸ਼ਮੀਰ ਦੇ ਪਹਾੜਾਂ ਵਿੱਚ ਇੱਕ ਭਾਰੀ ਬਰਫ਼ੀਲੇ ਤੂਫ਼ਾਨ ਅਤੇ ਵਾਈਟਆਊਟ ਹਾਲਾਤਾਂ (whiteout conditions) ਨਾਲ ਸਾਹਮਣਾ ਹੋਇਆ। ਉਦੋਂ ਤੋਂ ਦੋ ਜਵਾਨਾਂ ਦਾ ਸੰਪਰਕ ਟੁੱਟ ਗਿਆ ਹੈ।’’
ਇਸ ਵਿੱਚ ਕਿਹਾ ਗਿਆ ਹੈ, ‘‘ਤਲਾਸ਼ੀ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਹਨ, ਪਰ ਪ੍ਰਚਲਿਤ ਮਾੜੇ ਮੌਸਮ ਦੀਆਂ ਸਥਿਤੀਆਂ ਕਾਰਨ ਰੁਕਾਵਟ ਆ ਰਹੀ ਹੈ।’’