DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ ’ਚ ਰਿਕਾਰਡ ਮੀਂਹ ਮਗਰੋਂ ਮ੍ਰਿਤਕਾਂ ਦੀ ਗਿਣਤੀ 41 ਹੋਈ

ਜੰਮੂ-ਕਸ਼ਮੀਰ: ਢਿੱਗਾਂ ਡਿੱਗਣ ਅਤੇ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜ ਜਾਰੀ

  • fb
  • twitter
  • whatsapp
  • whatsapp
featured-img featured-img
(@RisingStarCorps X/ANI Photo)
Advertisement

ਜੰਮੂ ਖੇਤਰ ਦੇ ਜੰਮੂ, ਡੋਡਾ ਤੇ ਰਿਆਸੀ ਜ਼ਿਲ੍ਹਿਆਂ ’ਚ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਕਈ ਮੌਤਾਂ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਨ੍ਹਾਂ ਘਟਨਾਵਾਂ ’ਚ ਕਈ ਵਿਅਕਤੀ ਜ਼ਖ਼ਮੀ ਵੀ ਹੋਏ ਹਨ।

ਤਾਜ਼ਾ ਰਿਪੋਰਟ ਅਨੁਸਾਰ ਜੰਮੂ ਕਸ਼ਮੀਰ ’ਚ ਪਿਛਲੇ ਦੋ ਦਿਨਾਂ ’ਚ ਰਿਕਾਰਡ ਮੀਂਹ ਭਾਰੀ ਤਬਾਹੀ ਮਚਾਈ ਹੈ ਤੇ ਮੀਂਹ ਸਬੰਧੀ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 41 ਹੋ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਵੈਸ਼ਨੋ ਦੇਵੀ ਯਾਤਰਾ ਮਾਰਗ ਢਿੱਗਾਂ ਡਿੱਗਣ ਦੀ ਘਟਨਾ ਦਾ ਸਬੰਧਤ ਹਨ। ਦੂਜੇ ਮੀਂਹ ਕਾਰਨ ਅੱਜ ਬਚਾਅ ਕਾਰਜਾਂ ’ਚ ਮੁ਼ਸ਼ਕਲ ਪੇਸ਼ ਆਈ।

Advertisement

ਜੰਮੂ ਵਿੱਚ ਅੱਜ ਸਵੇਰੇ 11 ਵਜੇ ਤੋਂ ਨਦੀਆਂ ਵਿੱਚ ਪਾਣੀ ਦਾ ਪੱਧਰ ਘਟਣ ਦੇ ਸੰਕੇਤ ਦਿਖਾਈ ਦਿੱਤੇ ਪਰ Jhelum ਜੇਹਲਮ ਦਰਿਆ ਨੇ ਅਨੰਤਨਾਗ ਅਤੇ ਸ੍ਰੀਨਗਰ Anantnag and Srinagar ਵਿੱਚ ਹੜ੍ਹ ਚੇਤਾਵਨੀ ਦੇ ਨਿਸ਼ਾਨ ਨੂੰ ਤੋੜ ਦਿੱਤਾ ਅਤੇ ਪਾਣੀ ਕਈ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿੱਚ ਦਾਖਲ ਹੋ ਗਿਆ।

Advertisement

ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਵੀ ਭਾਰੀ ਮੀਂਹ ਜਾਰੀ ਰਿਹਾ ਅਤੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਮਾਰਗੀ ਇਲਾਕੇ ਵਿੱਚ ਅਚਾਨਕ ਆਏ ਹੜ੍ਹ ਕਾਰਨ 10 ਰਿਹਾਇਸ਼ੀ ਮਕਾਨ ਅਤੇ ਇੱਕ ਪੁਲ ਰੁੜ੍ਹ ਗਿਆ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਤੁਰੰਤ ਖ਼ਬਰ ਨਹੀਂ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ਜ਼ਿਲ੍ਹੇ ਦੇ ਲਖਨਪੁਰ ਪਿੰਡ ਵਿੱਚ 12 ਤੋਂ ਵੱਧ ਅਰਧ ਸੈਨਿਕ ਕਰਮਚਾਰੀ ਵੀ ਹੜ੍ਹ ਵਿੱਚ ਫਸ ਗਏ ਸਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਜੰਮੂ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਤਵੀ, ਚਨਾਬ, ਉਝ, ਰਾਵੀ ਅਤੇ ਬਸਾਂਤਰ ਸਮੇਤ ਲਗਭਗ ਸਾਰੇ ਜਲ ਭੰਡਾਰ ਖ਼ਤਰੇ ਦੇ ਨਿਸ਼ਾਨ ਤੋਂ ਕਈ ਫੁੱਟ ਉੱਪਰ ਵਹਿ ਰਹੇ ਹਨ।

ਕਸ਼ਮੀਰ ਘਾਟੀ ਵਿੱਚ ਵੀ ਪੂਰੀ ਰਾਤ ਭਾਰੀ ਮੀਂਹ ਪਿਆ ਅਤੇ ਮੁੱਖ ਜੇਹਲਮ ਨਦੀ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਵਿੱਚ 21 ਫੁੱਟ ਦੇ ਹੜ੍ਹ-ਚੇਤਾਵਨੀ ਨਿਸ਼ਾਨ ਨੂੰ ਪਾਰ ਕਰ ਗਈ ਹੈ। ਬੁੱਧਵਾਰ ਸਵੇਰੇ ਸ੍ਰੀਨਗਰ ਵਿੱਚ ਰਾਮ ਮੁੰਸ਼ੀ ਬਾਗ ਵਿੱਚ 18 ਫੁੱਟ ਦੇ ਹੜ੍ਹ-ਚੇਤਾਵਨੀ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਸੀ।

ਜੰਮੂ-ਕਸ਼ਮੀਰ ਦੇ ਨੀਵੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਖਾਸ ਕਰਕੇ ਨਦੀਆਂ ਦੇ ਕਿਨਾਰੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜਲ ਭੰਡਾਰਾਂ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਕਈ ਮੁੱਖ ਪੁਲਾਂ, ਘਰਾਂ ਅਤੇ ਵਪਾਰਕ ਅਦਾਰਿਆਂ ਸਮੇਤ ਜਨਤਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Advertisement
×