ਜੰਮੂ ਅਤੇ ਕਸ਼ਮੀਰ ਪੁਲੀਸ ਦੀ SIA ਨੇ ‘ਵਾਈਟ ਕਾਲਰ’ ਅਤਿਵਾਦੀ ਮਾਡਿਊਲ ਕੇਸ ’ਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਜੰਮੂ ਅਤੇ ਕਸ਼ਮੀਰ ਪੁਲੀਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਇੱਥੇ ਇੱਕ ਵਾਈਟ ਕਾਲਰ ਅਤਿਵਾਦੀ ਮਾਡਿਊਲ ਕੇਸ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤੁਫੈਲ ਨਿਆਜ਼ ਭੱਟ ਵਜੋਂ ਹੋਈ ਹੈ, ਜੋ ਸ਼ਹਿਰ...
ਜੰਮੂ ਅਤੇ ਕਸ਼ਮੀਰ ਪੁਲੀਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਇੱਥੇ ਇੱਕ ਵਾਈਟ ਕਾਲਰ ਅਤਿਵਾਦੀ ਮਾਡਿਊਲ ਕੇਸ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤੁਫੈਲ ਨਿਆਜ਼ ਭੱਟ ਵਜੋਂ ਹੋਈ ਹੈ, ਜੋ ਸ਼ਹਿਰ ਦੇ ਬਟਮਾਲੂ (Batamaloo) ਖੇਤਰ ਦਾ ਰਹਿਣ ਵਾਲਾ ਹੈ। ਉਸ ਨੂੰ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਪੂਰੇ ਮਾਡਿਊਲ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਸ੍ਰੀਨਗਰ ਪੁਲੀਸ ਨੇ ਅਕਤੂਬਰ ਦੇ ਅੱਧ ਵਿੱਚ ਬੁਨਪੋਰਾ, ਨੌਗਾਮ (Nowgam) ਵਿੱਚ ਕੰਧਾਂ ’ਤੇ ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਧਮਕਾਉਣ ਵਾਲੇ ਪੋਸਟਰ ਲਗਾਏ ਜਾਣ ਦੀ ਜਾਂਚ ਸ਼ੁਰੂ ਕੀਤੀ।
ਸੀਨੀਅਰ ਸੁਪਰਡੈਂਟ ਆਫ਼ ਪੁਲੀਸ ਡਾ. ਜੀ. ਵੀ. ਸੰਦੀਪ ਚੱਕਰਵਰਤੀ ਨੇ ਨਿੱਜੀ ਤੌਰ ’ਤੇ ਜਾਂਚ ਦੀ ਅਗਵਾਈ ਕੀਤੀ ਅਤੇ ਸੀਸੀਟੀਵੀ ਫੁਟੇਜ ਤੋਂ ਬਾਅਦ ਪਹਿਲੇ ਤਿੰਨ ਸ਼ੱਕੀ ਵਿਅਕਤੀਆਂ ਆਰਿਫ਼ ਨਿਸਾਰ ਡਾਰ ਉਰਫ਼ ਸਾਹਿਲ, ਯਾਸਿਰ-ਉਲ-ਅਸ਼ਰਫ਼ ਅਤੇ ਮਕਸੂਦ ਅਹਿਮਦ ਡਾਰ ਉਰਫ਼ ਸ਼ਾਹਿਦ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਮੌਲਵੀ ਇਰਫਾਨ ਅਹਿਮਦ, ਇੱਕ ਸਾਬਕਾ ਪੈਰਾਮੈਡਿਕ , ਜੋ ਬਾਅਦ ਵਿੱਚ ਇਮਾਮ ਬਣ ਗਿਆ, ਗ੍ਰਿਫ਼ਤਾਰ ਹੋਇਆ। ਉਸ ’ਤੇ ਪੋਸਟਰ ਸਪਲਾਈ ਕਰਨ ਅਤੇ ਡਾਕਟਰਾਂ ਨੂੰ ਕੱਟੜਪੰਥੀ ਬਣਾਉਣ ਦਾ ਦੋਸ਼ ਹੈ।
ਇਸ ਜਾਂਚ ਦੀ ਤਾਰ ਫ਼ਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੱਕ ਪਹੁੰਚੀ, ਜਿੱਥੋਂ ਡਾ. ਮੁਜ਼ੱਫ਼ਰ ਗਨਾਈ ਅਤੇ ਡਾ. ਸ਼ਾਹੀਨ ਸਈਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2,900 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਜ਼ਬਤ ਕੀਤੀ ਗਈ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਡਾਕਟਰਾਂ ਦਾ ਇੱਕ ਮੁੱਖ ਤਿਕੜੀ - ਡਾ. ਗਨਾਈ, ਉਮਰ ਨਬੀ (10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਫਟਣ ਵਾਲੀ ਵਿਸਫੋਟਕਾਂ ਨਾਲ ਭਰੀ ਕਾਰ ਦਾ ਡਰਾਈਵਰ, ਜਿਸ ਵਿੱਚ 15 ਲੋਕ ਮਾਰੇ ਗਏ ਸਨ) ਅਤੇ ਮੁਜ਼ੱਫ਼ਰ ਰਾਠਰ (ਫ਼ਰਾਰ) - ਇਸ ਮਾਡਿਊਲ ਨੂੰ ਚਲਾ ਰਹੇ ਸਨ।

