ਜੰਮੂ-ਕਸ਼ਮੀਰ ਪੁਲੀਸ ਵੱਲੋਂ ਪਹਿਲੀ ਵਾਰ ਈ-ਐਫਆਈਆਰ ਦਰਜ
E-FIR filed by Jammu and Kashmir Police for the first time
Advertisement
ਅਵੰਤੀਪੁਰਾ, 26 ਫਰਵਰੀ
ਜੰਮੂ ਕਸ਼ਮੀਰ ਪੁਲੀਸ ਵੱਲੋਂ ਡਿਜੀਟਲ ਪੁਲੀਸਿੰਗ ਵੱਲ ਇੱਕ ਕਦਮ ਚੁੱਕਦੇ ਹੋਏ ਪੁਲੀਸ ਸਟੇਸ਼ਨ ਖਰੇਵ ਨੇ ਇੱਕ ਈਮੇਲ ਰਾਹੀਂ ਸ਼ਿਕਾਇਤ ਦੇ ਬਾਅਦ ਆਪਣੀ ਪਹਿਲੀ ਈ-ਐਫਆਈਆਰ ਦਰਜ ਕੀਤੀ ਹੈ। ਮੁਸ਼ਤਾਕ ਅਹਿਮਦ ਭੱਟ ਵਾਸੀ ਨਿਊ ਕਲੋਨੀ ਖੇਰੂ ਨੇ ਇਹ ਸ਼ਿਕਾਇਤ ਆਦਿਲ ਅਹਿਮਦ ਭੱਟ ਅਤੇ ਬਿਲਾਲ ਅਹਿਮਦ ਭੱਟ ਦੋਵੇਂ ਵਾਸੀ ਨਿਊ ਕਲੋਨੀ ਖੇਰੂ ਦੇ ਖ਼ਿਲਾਫ਼ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਦੇ ਪੂਰੇ ਪਰਿਵਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਪੀਐੱਚਸੀ ਖੇਰੂ ਤੋਂ ਇੱਕ ਓਪੀਡੀ ਟਿਕਟ ਅਤੇ ਸਬੂਤ ਵਜੋਂ ਆਧਾਰ ਕਾਰਡ ਦੀ ਇੱਕ ਕਾਪੀ ਨਾਲ ਸ਼ਿਕਾਇਤ ਭੇਜੀ। ਸ਼ਿਕਾਇਤ ਦੀ ਜਾਂਚ ਕਰਨ ’ਤੇ ਪੁਲੀਸ ਸਟੇਸ਼ਨ ਖੇਰੂ ਵਿੱਚ ਬੀਐਨਐਸ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਈ-ਐਫਆਈਆਰ ਦਰਜ ਕਰਕੇ ਨੋਟਿਸ ਲਿਆ ਗਿਆ। -ਏਐੱਨਆਈ
Advertisement
Advertisement
×