ਜੰਮੂ-ਕਸ਼ਮੀਰ: ਫ਼ੌਜੀ ਵਾਹਨ ਨੂੰ ਹਾਦਸੇ ’ਚ ਇਕ ਜਵਾਨ ਹਲਾਕ, 13 ਜ਼ਖ਼ਮੀ
ਸ੍ਰੀਨਗਰ, 26 ਅਕਤੂਬਰ J-K: Army vehicle skids off road: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੈਨਾ ਦਾ ਇਕ ਵਾਹਨ ਬੇਕਾਬੂ ਹੋ ਕੇ ਉਲਟ ਜਾਣ ਕਾਰਨ ਉਸ ਵਿਚ ਸਵਾਰ ਇਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਵਾਨਾਂ ਸਣੇ 13...
ਸ੍ਰੀਨਗਰ, 26 ਅਕਤੂਬਰ
J-K: Army vehicle skids off road: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੈਨਾ ਦਾ ਇਕ ਵਾਹਨ ਬੇਕਾਬੂ ਹੋ ਕੇ ਉਲਟ ਜਾਣ ਕਾਰਨ ਉਸ ਵਿਚ ਸਵਾਰ ਇਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਵਾਨਾਂ ਸਣੇ 13 ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਥੇ ਦਿੱਤੀ ਹੈ।
ਜ਼ਖ਼ਮੀਆਂ ਵਿਚ ਚਾਰ ਆਮ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਫ਼ੌਜ ਦੀ ਸ੍ਰੀਨਗਰ ਆਧਾਰਤ 15 ਕਰੋ, ਜਿਸ ਨੂੰ ਚਿਨਾਰ ਕੋਰ ਵੀ ਆਖਿਆ ਜਾਂਦਾ ਹੈ, ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਰਾਤ ਡੀਐਚ ਪੋਰਾ ਇਲਾਕੇ ਵਿਚ ਫ਼ੌਜ ਦੀ ਅਪਰੇਸ਼ਨਲ ਹਿੱਲਜੁੱਲ ਦੌਰਾਨ ਵਾਪਰਿਆ।
ਉਨ੍ਹਾਂ ਕਿਹਾ, ‘‘ਅਫ਼ਸੋਸ ਨਾਲ ਹਾਦਸੇ ਵਿਚ ਇਕ ਸਿਪਾਹੀ ਦੀ ਜਾਨ ਜਾਂਦੀ ਰਹੀ, ਜਦੋਂਕਿ ਕੁਝ ਜਵਾਨਾਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਫ਼ੌਰੀ ਮੈਡੀਕਲ ਸਹਾਇਤਾ ਲਈ ਲਿਜਾਇਆ ਗਿਆ। ਸਾਰੇ ਜਵਾਨਾਂ ਦੀ ਹਾਲਤ ਸਥਿਰ ਹੈ।’’ -ਪੀਟੀਆਈ