ਜੰਮੂ ਕਸ਼ਮੀਰ: ਨੈਸ਼ਨਲ ਕਾਨਫਰੰਸ ਦੇ ਮੁਬਾਰਕ ਗੁਲ ਨੇ ਵਿਧਾਨ ਸਭਾ ਦੇ ਪ੍ਰੋ ਟੈਮ ਸਪੀਕਰ ਵਜੋਂ ਸਹੁੰ ਚੁੱਕੀ
ਸ੍ਰੀਨਗਰ, 19 ਅਕਤੂਬਰ NC's Mubarak Gul takes oath as pro tem speaker of JK Assembly ਨੈਸ਼ਨਲ ਕਾਨਫਰੰਸ ਦੇ ਛੇ ਵਾਰ ਦੇ ਵਿਧਾਇਕ ਮੁਬਾਰਕ ਗੁਲ ਨੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਪ੍ਰੋ ਟੈਮ ਸਪੀਕਰ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿੱਚ...
Advertisement
ਸ੍ਰੀਨਗਰ, 19 ਅਕਤੂਬਰ
NC's Mubarak Gul takes oath as pro tem speaker of JK Assembly ਨੈਸ਼ਨਲ ਕਾਨਫਰੰਸ ਦੇ ਛੇ ਵਾਰ ਦੇ ਵਿਧਾਇਕ ਮੁਬਾਰਕ ਗੁਲ ਨੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਪ੍ਰੋ ਟੈਮ ਸਪੀਕਰ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿੱਚ ਹੋਏ ਇਕ ਸਮਾਰੋਹ ’ਚ ਉਪ ਰਾਜਪਾਲ ਮਨੋਜ ਸਿਨਹਾ ਨੇ ਗੁਲ ਨੂੰ ਅਹੁਦੇ ਦੀ ਸਹੁੰ ਚੁਕਾਈ।
Advertisement
ਸਹੁੰ ਚੁੱਕ ਸਮਾਰੋਹ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ, ਹੋਰ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰੀਨਗਰ ਦੀ ਈਦਗਾਹ ਵਿਧਾਨ ਸਭਾ ਸੀਟ ਛੇਵੀਂ ਵਾਰ ਜਿੱਤਣ ਵਾਲੇ ਗੁਲ ਨੂੰ ਸ਼ੁੱਕਰਵਾਰ ਨੂੰ ਪ੍ਰੋ ਟੈਮ ਸਪੀਕਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਿਧਾਨ ਸਭਾ ਦੇ ਨਵ ਨਿਯੁਕਤ ਮੈਂਬਰਾਂ ਨੂੰ ਹਲਫ਼ ਦਿਵਾਉਣਗੇ। ਗੁਲ 2013 ਤੋਂ 2015 ਤੱਕ ਜੰਮੂ ਕਸ਼ਮੀਰ ਸੂਬੇ ਦੀ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਹਨ। ਉਹ ਮੁੱਖ ਮੰਤਰੀ ਵਜੋਂ ਅਬਦੁੱਲਾ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਸਲਾਹਕਾਰ ਸਨ। -ਪੀਟੀਆਈ
Advertisement
×