DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀਆਰਐੱਫ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਜੰਮੂ ਕਸ਼ਮੀਰ ਦੇ ਨੇਤਾ ਬਿਲਾਲ ਨੂੰ ਧਮਕੀ

ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਦਿ ਰੇਜ਼ਿਸਟੈਂਸ ਫਰੰਟ (TRF) ਨਾਲ ਸਬੰਧਿਤ ਇੱਕ ਸੋਸ਼ਲ ਮੀਡੀਆ ਹੈਂਡਲ ਕਸ਼ਮੀਰ ਫਾਈਟ ਨੇ ਸਾਬਕਾ ਵੱਖਵਵਾਦੀ ਨੇਤਾ ਬਿਲਾਲ ਗਨੀ ਲੋਨ ਨੂੰ ਧਮਕੀ ਦਿੱਤੀ ਹੈ। ਬਿਲਾਲ ਗਨੀ ਨੇ ਹਾਲ ਹੀ ਵਿੱਚ ਵੱਖਵਾਦੀ ਸਿਆਸਤ ਨੂੰ ਤਿਆਗਣ ਅਤੇ ਮੁੱਖ ਧਾਰਾ ’ਚ...
  • fb
  • twitter
  • whatsapp
  • whatsapp
Advertisement
ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਦਿ ਰੇਜ਼ਿਸਟੈਂਸ ਫਰੰਟ (TRF) ਨਾਲ ਸਬੰਧਿਤ ਇੱਕ ਸੋਸ਼ਲ ਮੀਡੀਆ ਹੈਂਡਲ ਕਸ਼ਮੀਰ ਫਾਈਟ ਨੇ ਸਾਬਕਾ ਵੱਖਵਵਾਦੀ ਨੇਤਾ ਬਿਲਾਲ ਗਨੀ ਲੋਨ ਨੂੰ ਧਮਕੀ ਦਿੱਤੀ ਹੈ। ਬਿਲਾਲ ਗਨੀ ਨੇ ਹਾਲ ਹੀ ਵਿੱਚ ਵੱਖਵਾਦੀ ਸਿਆਸਤ ਨੂੰ ਤਿਆਗਣ ਅਤੇ ਮੁੱਖ ਧਾਰਾ ’ਚ ਆਉਣ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਸੀ।

Advertisement

ਸੋਸ਼ਲ ਮੀਡੀਆ ਪੋਸਟ ’ਚ ਕਸ਼ਮੀਰ ਫਾਈਟ ਨੇ ਕਿਹਾ ਕਿ ਸਰਕਾਰ ਦੀ ਕਠਪੁਤਲੀ ਬਣੇ ਬਿਲਾਲ ਦਾ ਇਹ ਐਲਾਨ ਉਸ ਸੱਚਾਈ ਦਾ ਪਰਦਾਫਾਸ਼ ਕਰਦਾ ਹੈ, ਜਿਸ ਨੂੰ ਉਸ ਨੇ ਸਾਲਾਂ ਤੋਂ ਲੁਕੋ ਕੇ ਰੱਖਿਆ ਸੀ।

ਬਿਲਾਲ ਨੇ ਆਪਣੇ ਵਿਸ਼ੇਸ਼ ਇੰਟਰਵਿਊ ’ਚ ਹੁਰੀਅਤ ਕਾਨਫਰੰਸ ਨੂੰ ਆਪਣੀ ‘ਅਸਥਿਰਤਾ’ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਵੱਖਵਾਦੀ ਸਮੂਹ ਨੂੰ ‘ਗ਼ੈਰ-ਕਾਰਜਸ਼ੀਲ’ ਦੱਸਿਆ। ਉਨ੍ਹਾਂ ਜੰਮੂ ਕਸ਼ਮੀਰ ਵਿੱਚ ਤਣਾਅ ਅਤੇ ‘ਫੁੱਟ’ ਪੈਦਾ ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ।

ਪੋਸਟ ਵਿੱਚ ਬਿਲਾਲ ਲੋਨ ਅਤੇ ਉਸ ਦੇ ਪਰਿਵਾਰ ਨੂੰ ‘ਦਿੱਲੀ ਲਈ ਮੋਹਰੇ’ ਵਜੋਂ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਅਜਿਹੇ ਜੋਕਰਾਂ’ ਦਾ ਪੱਖ ਲੈਣ ਵਾਲਿਆਂ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ, ਆਪਣੇ ਤਰੀਕੇ ਸੁਧਾਰਨੇ ਚਾਹੀਦੇ ਹਨ ਅਤੇ ਕਸ਼ਮੀਰੀਆਂ ਤੋਂ ਅਜਿਹੇ ਦਲਾਲਾਂ ਅਤੇ ਗੱਦਾਰਾਂ ਦਾ ਸਮਰਥਨ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਹਾਲ ਹੀ ਵਿੱਚ TRF ਨੂੰ ‘ਨਿਰਧਾਰਤ ਵਿਦੇਸ਼ੀ ਅਤਿਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਤੌਰ ’ਤੇ ਮਨੋਨੀਤ ਗਲੋਬਲ ਅਤਿਵਾਦੀ (SDGT)’ ਵਜੋਂ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਅਤੇ 22 ਅਪਰੈਲ ਨੂੰ ਹੋਏ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣ ਦੇ ਆਪਣੇ ਦਾਅਵੇ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ।

Advertisement
×