ਜੰਮੂ-ਕਸ਼ਮੀਰ: ਬਾਰਾਮੂਲਾ ਵਿਚ ਐੱਲਓਸੀ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅਤਿਵਾਦੀ ਢੇਰ
ਸ੍ਰੀਨਗਰ, 23 ਅਪਰੈਲ ਬੁੱਧਵਾਰ ਤੜਕੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਜਵਾਨਾਂ ਨੇ ਦੋ ਅੱਤਵਾਦੀ ਢੇਰ ਕਰ ਦਿੱਤੇ। ਫੌਜ ਨੇ ਕਿਹਾ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਉੜੀ ਨਾਲਾ ਵਿਚ ਘੁਸਪੈਠ ਦੀ ਕੋਸ਼ਿਸ਼...
Advertisement
ਸ੍ਰੀਨਗਰ, 23 ਅਪਰੈਲ
ਬੁੱਧਵਾਰ ਤੜਕੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਜਵਾਨਾਂ ਨੇ ਦੋ ਅੱਤਵਾਦੀ ਢੇਰ ਕਰ ਦਿੱਤੇ। ਫੌਜ ਨੇ ਕਿਹਾ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਉੜੀ ਨਾਲਾ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।
Advertisement
ਚਿਨਾਰ ਕੋਰ ਨੇ ਐਕਸ ਪੋਸਟ ਵਿਚ ਕਿਹਾ, ‘‘23 ਅਪਰੈਲ 2025 ਨੂੰ ਲਗਭਗ 2-3 ਅਣਪਛਾਤੇ ਅਤਿਵਾਦੀਆਂ ਨੇ ਉੜੀ ਨਾਲਾ, ਬਾਰਾਮੂਲਾ (ਉੱਤਰੀ ਕਸ਼ਮੀਰ ਵਿੱਚ) ਵਿਖੇ ਜਨਰਲ ਏਰੀਆ ਸਰਜੀਵਨ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।’’
ਫੌਜ ਨੇ ਕਿਹਾ ਕਿ ਐੱਲਓਸੀ ’ਤੇ ਫੌਜੀਆਂ ਨੇ ਘੁਸਪੈਠੀਆਂ ਨੂੰ ਚੁਣੌਤੀ ਦਿੱਤੀ ਅਤੇ ਰੋਕਿਆ, ਜਿਸ ਦੇ ਨਤੀਜੇ ਵਜੋਂ ਗੋਲੀਬਾਰੀ ਹੋਈ ਅਤੇ ਉੜੀ ਸੈਕਟਰ ਵਿਚ ਚੱਲ ਰਹੇ ਘੁਸਪੈਠ ਵਿਰੋਧੀ ਅਭਿਆਨ ਵਿਚ ਦੋ ਅਤਿਵਾਦੀ ਮਾਰੇ ਗਏ ਹਨ। ਇਸ ਦੌਰਾਨ ਕਾਰਵਾਈ ਜਾਰੀ ਸੀ ਅਤੇ ਭਾਰੀ ਗੋਲੀਬਾਰੀ ਚੱਲ ਰਹੀ ਸੀ। -ਪੀਟੀਆਈ
Advertisement
×