ਜੰਮੂ-ਕਸ਼ਮੀਰ: ਢਲਾਣ ਤੋਂ ਡਿੱਗਣ ਕਾਰਨ ਫੌਜ ਦੇ ਜਵਾਨ ਦੀ ਮੌਤ
ਸਰਹੱਦੀ ਚੌਕੀ ‘ਤੇ ਗਸ਼ਤ ਕਰਦੇ ਸਮੇਂ ਫਿਸਲਣ ਕਰਕੇ ਹੋਏ ਸ਼ਹੀਦ
Advertisement
ਜੰਮੂ-ਕਸ਼ਮੀਰ ਦੇ ਉੜੀ ਵਿੱਚ ਕੰਟਰੋਲ ਰੇਖਾ (LOC) ਦੇ ਨੇੜੇ ਰੂਟੀਨ ਗਸ਼ਤ ਦੌਰਾਨ ਢਲਾਣ ਤੋਂ ਡਿੱਗਣ ਕਾਰਨ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਮਰਾਠਾ ਲਾਈਟ ਇਨਫੈਂਟਰੀ ਦੇ ਸਿਪਾਹੀ ਬੀ ਅਨਿਲ, ਸੋਮਵਾਰ ਨੂੰ ਇੱਕ ਸਰਹੱਦੀ ਚੌਕੀ ‘ਤੇ ਗਸ਼ਤ ਕਰਦੇ ਸਮੇਂ ਫਿਸਲ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਉਨ੍ਹਾਂ ਨੇ ਦੱਸਿਆ ਕਿ ਤਿਲੰਗਾਨਾ ਦੇ 31 ਸਾਲਾ ਸਿਪਾਹੀ ਦੀ ਲਾਸ਼ ਨੂੰ ਮੈਡੀਕਲ ਸਬੰਧਤ ਕਾਨੂੂੰਨੀ ਕਾਰਵਾਈ ਪੂਰੀ ਕਰਨ ਲਈ ਉੜੀ ਉਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।
Advertisement
ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਆਪਣੇ ਐਕਸ ਹੈਂਡਲ ‘ਤੇ ਪੋਸਟ ਕੀਤਾ, “ਚਿਨਾਰ ਕੋਰ ਬਾਰਾਮੂਲਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ‘ਤੇ ਡਿਊਟੀ ਨਿਭਾਉਂਦੇ ਹੋਏ ਦਲੇਰ ਸਿਪਾਹੀ ਬਨੋਥ ਅਨਿਲ ਕੁਮਾਰ ਦੀ ਕੀਮਤੀ ਜਾਨ ਚਲੇ ਜਾਣ ਦੇ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕਰਦੀ ਹੈ। ਚਿਨਾਰ ਵਾਰੀਅਰਜ਼ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹਨ, ਡੂੰਘੀ ਸੰਵੇਦਨਾ ਪ੍ਰਗਟ ਕਰਦੇ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੇ ਹਨ।”
Advertisement
×