G20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਕਪਾਸੇ ਜੈਸ਼ੰਕਰ ਵੱਲੋਂ ਰੂਸੀ ਹਮਰੁਤਬਾ ਨਾਲ ਮੁਲਾਕਾਤ
ਉਬੀਰ ਨਕਸ਼ਬੰਦੀ
ਨਵੀਂ ਦਿੱਲੀ, 20 ਫਰਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਖਣੀ ਅਫਰੀਕਾ ਦੇ ਜੌਹੈੱਨਸਬਰਗ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ Sergey Lavrov ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਜੀ20 ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਬੈਠਕ (FMM) ਵਿੱਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਵਿੱਚ ਹਨ। ਉਹ ਇਸ ਸਮਾਗਮ ਤੋਂ ਇਲਾਵਾ ਕਈ ਦੁਵੱਲੀਆਂ ਮੀਟਿੰਗਾਂ ਕਰਨ ਵਾਲੇ ਹਨ।
Glad to meet FM Sergey Lavrov of Russia this evening in Johannesburg.
Reviewed the continued progress of India-Russia bilateral cooperation.
Discussed recent developments pertaining to the Ukraine conflict, including his Riyadh meeting. Agreed to remain in touch.
🇮🇳 🇷🇺 pic.twitter.com/e98mHKneTK
— Dr. S. Jaishankar (@DrSJaishankar) February 20, 2025
ਮੰਤਰੀ ਜੈਸ਼ੰਕਰ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ, ‘‘ਅੱਜ ਸ਼ਾਮੀਂ ਜੌਹੈੱਨਸਬਰਗ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਮਿਲ ਕੇ ਖੁਸ਼ੀ ਹੋਈ।’’ ਉਨ੍ਹਾਂ ਕਿਹਾ, ‘‘ਅਸੀਂ ਭਾਰਤ-ਰੂਸ ਦੁਵੱਲੇ ਸਹਿਯੋਗ ਦੀ ਨਿਰੰਤਰ ਪ੍ਰਗਤੀ ਦੀ ਸਮੀਖਿਆ ਕੀਤੀ।’’ ਵਿਦੇਸ਼ ਮੰਤਰੀ ਜੈਸ਼ੰਕਰ ਨੇ ਉਨ੍ਹਾਂ ਨਾਲ ਯੂਕਰੇਨ ਸੰਘਰਸ਼ ਨਾਲ ਸਬੰਧਤ ਹਾਲੀਆ ਘਟਨਾਕ੍ਰਮ ’ਤੇ ਚਰਚਾ ਕੀਤੀ, ਜਿਸ ਵਿੱਚ ਉਨ੍ਹਾਂ ਦੀ Riyadh ਮੀਟਿੰਗ ਵੀ ਸ਼ਾਮਲ ਹੈ। ਜੈਸ਼ੰਕਰ ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਸਬੰਧਾਂ ਅਤੇ ਸਹਿਯੋਗ ਮੰਤਰੀ ਰੋਨਾਲਡ ਲਾਮੋਲਾ ਦੇ ਸੱਦੇ ’ਤੇ 20 ਫਰਵਰੀ ਤੋਂ 21 ਫਰਵਰੀ ਤੱਕ ਹੋਣ ਵਾਲੀ FMM ਵਿੱਚ ਹਿੱਸਾ ਲੈਣ ਲਈ ਅੱਜ ਜੌਹੈੱਨਸਬਰਗ ਪਹੁੰਚੇ ਹਨ।