DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੈਸ਼ੰਕਰ ਨੇ ਰਾਹੁਲ ਨੂੰ ‘China Guru’ ਦੱਸਿਆ, ਕਿਹਾ ਚੀਨੀ ਰਾਜਦੂਤ ਤੋਂ ਟਿਊਸ਼ਨਾਂ ਲੈਂਦੇ ਹਨ

ਵਿਦੇਸ਼ ਮੰਤਰੀ ਨੇ ਰਾਜ ਸਭਾ ਵਿਚ ‘ਅਪਰੇਸ਼ਨ ਸਿੰਧੂਰ’ ਤੇ ਪਹਿਲਗਾਮ ’ਤੇ ਚਰਚਾ ਦੌਰਾਨ ਜੈਰਾਮ ਰਮੇਸ਼ ’ਤੇ ਵੀ ਚੁਟਕੀ ਲਈ
  • fb
  • twitter
  • whatsapp
  • whatsapp
featured-img featured-img
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਰਾਜ ਸਭਾ ਵਿਚ ਅਪਰੇਸ਼ਨ ਸਿੰਧੂਰ ਤੇ ਪਹਿਲਗਾਮ ਬਾਰੇ ਚਰਚਾ ਦੌਰਾਨ ਬੋਲਦੇ ਹੋਏ। ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਰਾਜ ਸਭਾ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਅਸਿੱਧਾ ਹਮਲਾ ਕਰਦਿਆਂ ਉਨ੍ਹਾਂ ਨੂੰ ‘ਚਾਈਨਾ ਗੁਰੂ’ ਦੱਸਿਆ। ਜੈਸ਼ੰਕਰ ਨੇ ਦਾਅਵਾ ਕੀਤਾ ਕਿ ਅਜਿਹੇ ਲੋਕਾਂ ਨੇ ਬੀਜਿੰਗ ਓਲੰਪਿਕ ਵਿਚ ਹਾਜ਼ਰੀ ਭਰ ਕੇ ਅਤੇ ਚੀਨੀ ਰਾਜਦੂਤ ਕੋਲੋਂ ਵਿਸ਼ੇਸ਼ ਟਿਊਸ਼ਨਾਂ ਲੈ ਕੇ ਚੀਨ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

ਜੈਸ਼ੰਕਰ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਆਪਣੀ ਹਾਲੀਆ ਚੀਨ ਫੇਰੀ ਦੌਰਾਨ ‘ਚੀਨੀ ਗੁਰੂਆਂ’ ਵਾਂਗ ਗੁਪਤ ਮੀਟਿੰਗਾਂ ਜਾਂ ਸਮਝੌਤੇ ਨਹੀਂ ਕੀਤੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਚੀਨ ਦੀ ਫੇਰੀ ਦੌਰਾਨ ਅਤਿਵਾਦ, ਸਰਹੱਦ ’ਤੇ ਟਕਰਾਅ ਘਟਾਉਣ ਤੇ ਵਪਾਰ ਤੋਂ ਇਲਾਵਾ ਦੋਵਾਂ ਮੁਲਕਾਂ ਦਰਮਿਆਨ ਪਰਸਪਰ ਹਿੱਤਾਂ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ। ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ 2008 ਬੀਜਿੰਗ ਓਲੰਪਿਕਸ ਵਿਚ ਵਿਸ਼ੇਸ਼ ਇਨਵਾਇਟੀ ਵਜੋਂ ਸ਼ਾਮਲ ਹੋਏ ਸਨ।

Advertisement

ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਵਿਚ ਸਹਿਯੋਗ 1960 ਤੋਂ ਸ਼ੁਰੂ ਹੋਇਆ ਸੀ, ਪਰ ਭਾਰਤ ਦੀਆਂ ਪਿਛਲੀਆਂ ਸਰਕਾਰਾਂ ਆਪਣੇ ਗੁਆਂਂਢੀ ਨਾਲ ਸਹੀ ਤਰੀਕੇ ਨਾਲ ਨਜਿੱਠ ਨਹੀਂ ਸਕੀਆਂ। ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਚੀਨ-ਪਾਕਿਸਤਾਨ ਸਬੰਧਾਂ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਉਹ (ਜੈਸ਼ੰਕਰ) ਚੀਨ ਨੂੰ ਲੈ ਕੇੇ ਕੁਝ ਨਹੀਂ ਕਰ ਰਹੇ, ਭਾਵੇਂ ਕਿ ਉਨ੍ਹਾਂ (ਜੈਸ਼ੰਕਰ) ਨੇ 41 ਸਾਲ ਵਿਦੇਸ਼ ਸੇਵਾ ਵਿੱਚ ਬਿਤਾਏ ਹਨ ਅਤੇ ਚੀਨ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਭਾਰਤੀ ਰਾਜਦੂਤ ਰਹੇ ਹਨ।

ਵਿਦੇੇਸ਼ ਮੰਤਰੀ ਨੇ ਕਿਹਾ, ‘‘ਪਰ ਹੁਣ ਕੁਝ ‘ਚਾਈਨਾ ਗੁਰੂ’ ਹਨ ਤੇ ਇਨ੍ਹਾਂ ਵਿਚੋਂ ਇਕ (ਜੈਰਾਮ ਰਮੇਸ਼) ਮੇਰੇ ਸਾਹਮਣੇ ਬੈਠੇ ਹਨ, ਜਿਨ੍ਹਾਂ ਦਾ ਚੀਨ ਨਾਲ ਮੋਹ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਭਾਰਤ ਤੇ ਚੀਨ ‘ਚਿੰਡੀਆ’ ਵਿਚਾਲੇ ਇੱਕ ਸੌਦਾ ਕੀਤਾ ਹੈ। ਉਨ੍ਹਾਂ ਨੂੰ ਚੀਨ ਪ੍ਰਤੀ ਬਹੁਤ ਪਿਆਰ ਸੀ। ਮੰਤਰੀ ਨੇ ਕਿਹਾ, ‘‘ਉਨ੍ਹਾਂ (ਜੈਰਾਮ ਰਮੇਸ਼) ਤੋਂ ਇਲਾਵਾ, ਇੱਕ ਹੋਰ 'ਚਾਈਨਾ ਗੁਰੂ' ਹੈ। ਚੀਨ ਬਾਰੇ ਮੇਰੀਆਂ ਕੁਝ ਕਮੀਆਂ ਹੋ ਸਕਦੀਆਂ ਹਨ, ਕਿਉਂਕਿ ਮੈਨੂੰ ਚੀਨ ਓਲੰਪਿਕ ਵਿੱਚ ਜਾ ਕੇ ਚੀਨ ਦੀ ਸਿੱਖਿਆ ਨਹੀਂ ਮਿਲੀ, ਕਿਉਂਕਿ ਮੈਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਅਤੇ ਮੈਂ ਕੋਈ ਖਾਸ ਵਿਅਕਤੀ ਨਹੀਂ ਸੀ। ਕੁਝ ਲੋਕਾਂ ਨੇ ਉੱਥੇ ਓਲੰਪਿਕ ਵਿੱਚ ਜਾ ਕੇ ਆਪਣਾ ਚੀਨ ਦਾ ਗਿਆਨ ਪ੍ਰਾਪਤ ਕੀਤਾ। ਪਰ, ਉਹ ਉੱਥੇ ਕਿਸ ਨੂੰ ਮਿਲੇ? ਉਹ ਸਿਰਫ਼ ਚੀਨੀਆਂ ਨੂੰ ਹੀ ਨਹੀਂ ਮਿਲੇ, ਸਗੋਂ ਹੋਰਾਂ ਨੂੰ ਵੀ ਮਿਲੇ।’’

'ਚਿੰਡੀਆ' ਨੂੰ ਲੈ ਕੇ ਉਨ੍ਹਾਂ ਦਾ ਹਵਾਲਾ ਕਾਂਗਰਸ ਆਗੂ ਜੈਰਾਮ ਰਮੇਸ਼ ਵੱਲੋਂ ਘੜੇ ਗਏ ਇੱਕ ਮੁਹਾਵਰੇ ਵੱਲ ਸੀ, ਜਿਨ੍ਹਾਂ ਕਿਹਾ ਸੀ ਕਿ "ਚਿੰਡੀਆ ਅਜੇ ਵੀ ਇੱਕ ਜੀਵੰਤ ਵਿਚਾਰ ਹੈ।’’ ਜੈਸ਼ੰਕਰ ਨੇ ਕਿਹਾ, ‘‘ਪਰ ਜਦੋਂ ਤੁਸੀਂ ਓਲੰਪਿਕ ਕਲਾਸਾਂ ਦੀ ਗੱਲ ਕਰਦੇ ਹੋ, ਤਾਂ ਕੁਝ ਚੀਜ਼ਾਂ ਛੁੱਟ ਜਾਂਦੀਆਂ ਹਨ ਅਤੇ ਫਿਰ ਚੀਨੀ ਰਾਜਦੂਤ ਨੂੰ ਘਰ ਬੁਲਾ ਕੇ ਉਨ੍ਹਾਂ ਤੋਂ ਪ੍ਰਾਈਵੇਟ ਟਿਊਸ਼ਨਾਂ ਲੈਣੀਆਂ ਪੈਂਦੀਆਂ ਹਨ।’’

ਜੈਸ਼ੰਕਰ ਨੇ ਕਿਹਾ, ‘‘ਇਹ 'ਚਾਈਨਾ ਗੁਰੂ' ਕਹਿੰਦਾ ਹੈ ਕਿ ਚੀਨ ਅਤੇ ਪਾਕਿਸਤਾਨ ਬਹੁਤ ਨੇੜੇ ਆ ਗਏ ਹਨ, ਜੋ ਕਿ ਹਕੀਕਤ ਹੈ। ਉਹ ਇਕੱਠੇ ਹੋਏ ਜਦੋਂ ਅਸੀਂ ਪੀਓਕੇ ਛੱਡਿਆ।’’ ਉਨ੍ਹਾਂ ਕਿਹਾ, ‘‘ਇਹ ਕਹਿ ਕੇ ਉਹ ਚੇਤਾਵਨੀ ਦੇ ਰਿਹਾ ਹੈ... ਕੀ ਤੁਸੀਂ ਇਤਿਹਾਸ ਦੀ ਕਲਾਸ ਵਿੱਚ ਸੌਂ ਰਹੇ ਸੀ? ਇਹ ਸਹਿਯੋਗ ਅਤੇ ਰਣਨੀਤਕ ਭਾਈਵਾਲੀ ਯੂਪੀਏ ਸ਼ਾਸਨ ਦੌਰਾਨ ਵਧੀ, ਕਿਉਂਕਿ ਚੀਨੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ।’’

Advertisement
×