Jaisalmer bus fire: ਦਰਵਾਜ਼ਾ ਜਾਮ ਹੋਣ ਕਾਰਨ ਫਸੇ ਯਾਤਰੀ, ਲਾਸ਼ਾਂ ਦੀ ਪਛਾਣ ਲਈ ਕਾਰਵਾਈ ਜਾਰੀ
Jaisalmer bus fire: ਜੈਸਲਮੇਰ ਨੇੜੇ ਏ.ਸੀ. ਸਲੀਪਰ ਬੱਸ ਵਿੱਚ ਅੱਗ ਲੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਬੱਸ ਦਰਵਾਜ਼ਾ ਜਾਮ ਹੋਣਾ ਮੌਤਾਂ ਦੀ ਵੱਧ ਗਿਣਤੀ ਦਾ ਮੁੱਖ ਕਾਰਨ ਸੀ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਖੁਦ ਬਚਾਅ ਅਤੇ ਮੈਡੀਕਲ ਸਥਿਤੀ...
Jaisalmer bus fire: ਜੈਸਲਮੇਰ ਨੇੜੇ ਏ.ਸੀ. ਸਲੀਪਰ ਬੱਸ ਵਿੱਚ ਅੱਗ ਲੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਬੱਸ ਦਰਵਾਜ਼ਾ ਜਾਮ ਹੋਣਾ ਮੌਤਾਂ ਦੀ ਵੱਧ ਗਿਣਤੀ ਦਾ ਮੁੱਖ ਕਾਰਨ ਸੀ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਖੁਦ ਬਚਾਅ ਅਤੇ ਮੈਡੀਕਲ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਜੋਧਪੁਰ ਜਾ ਰਹੀ ਨਿੱਜੀ ਬੱਸ ਨੂੰ ਜੈਸਲਮੇਰ ਤੋਂ ਰਵਾਨਾ ਹੋਣ ਤੋਂ ਮਹਿਜ਼ 10 ਮਿੰਟ ਬਾਅਦ ਅੱਗ ਲੱਗ ਗਈ, ਜਿਸ ਵਿੱਚ ਵੀਹ ਯਾਤਰੀ ਜ਼ਿੰਦਾ ਸੜ ਗਏ ਅਤੇ 15 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ।
ਅਡੀਸ਼ਨਲ ਐੱਸ.ਪੀ., ਜੈਸਲਮੇਰ ਕੈਲਾਸ਼ ਦਾਨ ਨੇ ਦੱਸਿਆ ਕਿ ਅੱਗ ਕਾਰਨ ਬੱਸ ਦਾ ਦਰਵਾਜ਼ਾ ਲਾਕ ਹੋ ਗਿਆ, ਜਿਸ ਨਾਲ ਯਾਤਰੀਆਂ ਬਚ ਨਹੀਂ ਸਕੇ।
ਉਨ੍ਹਾਂ ਪੀ.ਟੀ.ਆਈ. ਨੂੰ ਦੱਸਿਆ, "ਜ਼ਿਆਦਾਤਰ ਲਾਸ਼ਾਂ ਬੱਸ ਦੇ ਰਸਤੇ (aisle) ਵਿੱਚ ਮਿਲੀਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਜਾਮ ਹੋਣ ਕਾਰਨ ਅਜਿਹਾ ਨਹੀਂ ਕਰ ਸਕੇ।"
ਬੱਸ ਨੂੰ ਆਰਮੀ ਵਾਰ ਮੈਮੋਰੀਅਲ ਨੇੜੇ ਅੱਗ ਲੱਗਣ ਦੀ ਘਟਨਾ ਵਾਪਰੀ। ਜਿਸ ਕਾਰਨ ਫੌਜੀ ਕਰਮਚਾਰੀ ਤੇਜ਼ੀ ਨਾਲ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਏ। ਦਰਵਾਜ਼ੇ ਨੂੰ ਜ਼ੋਰ ਨਾਲ ਖੋਲ੍ਹਣਾ ਪਿਆ, ਜਦੋਂ ਕਿ ਕੁਝ ਯਾਤਰੀ ਖਿੜਕੀਆਂ ਤੋੜ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ। ਅੱਗ ’ਤੇ ਕਾਬੂ ਪਾਉਣ ਲਈ ਲੰਘ ਰਹੇ ਇੱਕ ਟੈਂਕਰ ਦੇ ਪਾਣੀ ਦੀ ਵੀ ਵਰਤੋਂ ਕੀਤੀ ਗਈ।
ਜੈਸਲਮੇਰ ਦੇ ਐੱਸ.ਪੀ. ਅਭਿਸ਼ੇਕ ਸ਼ਿਵਹਾਰੇ ਨੇ ਦੱਸਿਆ ਕਿ ਬੱਸ ਵਿੱਚੋਂ 19 ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 16 ਗੰਭੀਰ ਜ਼ਖਮੀਆਂ ਨੂੰ ਜੋਧਪੁਰ ਦੇ ਹਸਪਤਾਲ ਲਿਜਾਇਆ ਗਿਆ ਹੈ। ਇੱਕ ਯਾਤਰੀ ਦੀ ਜੋਧਪੁਰ ਜਾਂਦੇ ਸਮੇਂ ਮੌਤ ਹੋ ਗਈ।
ਉਨ੍ਹਾਂ ਕਿਹਾ, "ਲਾਸ਼ਾਂ ਨੂੰ ਡੀ.ਐੱਨ.ਏ. ਸੈਂਪਲਿੰਗ ਅਤੇ ਪਛਾਣ ਲਈ ਜੋਧਪੁਰ ਭੇਜਿਆ ਗਿਆ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਮੈਚਿੰਗ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ।"