ਜੈ ਹਿੰਦ: ਸਿਆਸਤਦਾਨਾਂ ਵੱਲੋਂ ਪਾਕਿਸਤਾਨ ’ਤੇ ‘ਆਪ੍ਰੇਸ਼ਨ ਸਿੰਦੂਰ’ ਦੀ ਸ਼ਲਾਘਾ
ਨਵੀਂ ਦਿੱਲੀ, 7 ਮਈ ਭਾਰਤੀ ਹਥਿਆਰਬੰਦ ਬਲਾਂ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੀ ਸ਼ਲਾਘਾ ਕਰਨ ਲਈ ਪਾਰਟੀਆਂ ਤੋਂ ਵੱਖ-ਵੱਖ ਸਿਆਸਤਦਾਨਾਂ ਨੇ ਇਕੱਠੇ ਹੋ ਕੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ‘Bharat Mata...
ਨਵੀਂ ਦਿੱਲੀ, 7 ਮਈ
ਭਾਰਤੀ ਹਥਿਆਰਬੰਦ ਬਲਾਂ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਕੀਤੇ ਗਏ ਮਿਜ਼ਾਈਲ ਹਮਲਿਆਂ ਦੀ ਸ਼ਲਾਘਾ ਕਰਨ ਲਈ ਪਾਰਟੀਆਂ ਤੋਂ ਵੱਖ-ਵੱਖ ਸਿਆਸਤਦਾਨਾਂ ਨੇ ਇਕੱਠੇ ਹੋ ਕੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ‘Bharat Mata Ki Jai’ ਅਤੇ ‘Jai Hind’ ਦੇ ਦੇਸ਼ ਭਗਤੀ ਦੇ ਨਾਅਰੇ ਪੋਸਟ ਕੀਤੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਭਾਰਤ ਮਾਤਾ ਕੀ ਜੈ," ਜਦੋਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪ੍ਰੇਸ਼ਨ ਸਿੰਦੂਰ ਦਾ ਸਵਾਗਤ "ਜੈ ਹਿੰਦ" ਅਤੇ "ਜੈ ਹਿੰਦ ਕੀ ਸੈਨਾ" ਨਾਲ ਕੀਤਾ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ X 'ਤੇ ਪੋਸਟ ਕੀਤਾ, "ਜੈ ਹਿੰਦ। ਆਪ੍ਰੇਸ਼ਨ ਸਿੰਦੂਰ।" ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ "ਜੈ ਹਿੰਦ" ਪੋਸਟ ਕੀਤਾ।
भारत माता की जय!
— Rajnath Singh (@rajnathsingh) May 6, 2025
ਐੱਲਜੇਪੀ (ਰਾਮ ਵਿਲਾਸ) ਨੇਤਾ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ, "ਸੱਤਿਆਮੇਵ ਜਯਤੇ। ਜੈ ਹਿੰਦ ਕੀ ਸੈਨਾ।" ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਹੈੱਡਕੁਆਰਟਰ ਨੂੰ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਸਥਿਤ ਨੌਂ ਛੁਪਣਗਾਹਾਂ ’ਤੇ ਹਵਾਈ ਹਮਲੇ ਕੀਤੇ। ਇਕ ਸਟੀਕ ਕਾਰਵਾਈ ਵਿਚ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਨ੍ਹਾਂ ਵਿਚ ਬਹਾਵਲਪੁਰ ਵਿਖੇ ਮਰਕਜ਼ ਸੁਭਾਨ ਅੱਲ੍ਹਾ, ਤੇਹਰਾ ਕਲਾਂ ਵਿਖੇ ਸਰਜਲ, ਕੋਟਲੀ ਵਿਚ ਮਰਕਜ਼ ਅੱਬਾਸ ਅਤੇ ਮੁਜ਼ੱਫਰਾਬਾਦ ਵਿਚ ਸਯਦਨਾ ਬਿਲਾਲ ਕੈਂਪ (ਸਾਰੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ) ਸ਼ਾਮਲ ਸਨ। -ਪੀਟੀਆਈ