‘ਹਰ ਨਫ਼ਰਤੀ ਭਾਸ਼ਣ ਦੀ ਨਿਗਰਾਨੀ ਸੰਭਵ ਨਹੀਂ’
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਦੇਸ਼ ਵਿੱਚ ਨਫ਼ਰਤੀ ਭਾਸ਼ਣ ਦੀ ਹਰ ਘਟਨਾ ’ਤੇ ਕਾਨੂੰਨ ਬਣਾਉਣ ਜਾਂ ਉਸ ’ਤੇ ਨਿਗਰਾਨੀ ਰੱਖਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਵਾਸਤੇ ਕਾਨੂੰਨੀ ਉਪਾਅ, ਥਾਣੇ ਅਤੇ ਹਾਈ ਕੋਰਟ ਮੌਜੂਦ ਹਨ। ਇਹ ਟਿੱਪਣੀ ਜਸਟਿਸ...
Advertisement
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਦੇਸ਼ ਵਿੱਚ ਨਫ਼ਰਤੀ ਭਾਸ਼ਣ ਦੀ ਹਰ ਘਟਨਾ ’ਤੇ ਕਾਨੂੰਨ ਬਣਾਉਣ ਜਾਂ ਉਸ ’ਤੇ ਨਿਗਰਾਨੀ ਰੱਖਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਵਾਸਤੇ ਕਾਨੂੰਨੀ ਉਪਾਅ, ਥਾਣੇ ਅਤੇ ਹਾਈ ਕੋਰਟ ਮੌਜੂਦ ਹਨ। ਇਹ ਟਿੱਪਣੀ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕੀਤੀ, ਜੋ ਵਿਸ਼ੇਸ਼ ਭਾਈਚਾਰੇ ਦੇ ਸਮਾਜਿਕ ਅਤੇ ਆਰਥਿਕ ਬਾਈਕਾਟ ਦੇ ਕਥਿਤ ਸੱਦੇ ਦਾ ਮੁੱਦਾ ਉਠਾਉਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਅਦਾਲਤ ਨੇ ਸ਼ੁਰੂ ਵਿੱਚ ਪਟੀਸ਼ਨਰ ਨੂੰ ਕਿਹਾ ਸੀ ਕਿ ਉਹ ਆਪਣੀ ਸ਼ਿਕਾਇਤ ਸਬੰਧਤ ਹਾਈ ਕੋਰਟ ਲੈ ਕੇ ਜਾਵੇ।
Advertisement
Advertisement
×

