ISRO ਵੀ.ਨਰਾਇਣਨ ਪੁਲਾੜ ਵਿਭਾਗ ਦੇ ਸਕੱਤਰ ਨਿਯੁਕਤ
ਸੋਮਨਾਥ ਦੀ ਥਾਂ ਲੈਣਗੇ ਵੀ.ਨਰਾਇਣਨ; ਇਸਰੋ ਚੇਅਰਮੈਨ ਦੀ ਵੀ ਜ਼ਿੰਮੇਵਾਰੀ ਨਿਭਾਉਣਗੇ
Advertisement
ਨਵੀਂ ਦਿੱਲੀ, 7 ਜਨਵਰੀ
ਰਾਕੇਟ ਵਿਗਿਆਨੀ ਵੀ.ਨਰਾਇਣਨ ਨੂੰ ਇਸਰੋ ਵਿਚ ਪੁਲਾੜ ਵਿਭਾਗ ਵਿਚ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਐੱਸ.ਸੋਮਨਾਥ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਅਗਲੇ ਹਫ਼ਤੇ ਪੂਰਾ ਹੋ ਰਿਹਾ ਹੈ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਵੀ.ਨਰਾਇਣਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਯੁਕਤੀ 14 ਜਨਵਰੀ 2025 ਤੋਂ ਦੋ ਸਾਲ ਦੇ ਅਰਸੇ ਜਾਂ ਅਗਲੇ ਹੁਕਮਾਂ ਤੱਕ ਹੋਵੇਗੀ। ਪੁਲਾੜ ਵਿਭਾਗ ਦੇ ਸਕੱਤਰ ਕੋਲ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਦਾ ਚਾਰਜ ਵੀ ਹੁੰਦਾ ਹੈ। ਸੋਮਨਾਥ ਨੇ 14 ਜਨਵਰੀ 2022 ਨੂੰ ਤਿੰਨ ਸਾਲਾਂ ਦੇ ਅਰਸੇ ਲਈ ਪੁਲਾੜ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲਿਆ ਸੀ। ਨਾਰਾਇਣਨ, ਜੋ ਇਸਰੋ ਦੇ ਉੱਘੇ ਵਿਗਿਆਨੀ ਹਨ, ਕੋਲ ਚਾਰ ਦਹਾਕਿਆਂ ਦਾ ਤਜਰਬਾ ਹੈ ਤੇ ਉਹ ਇਸਰੋ ਵਿਚ ਕਈ ਅਹਿਮ ਅਹੁਦਿਆਂ ’ਤੇ ਰਹੇ ਹਨ। -ਪੀਟੀਆਈ
Advertisement
Advertisement
×