DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜ਼ਰਾਈਲ ਜ਼ੁਲਮ ਢਾਹ ਰਿਹਾ ਹੈ ਤੇ ਭਾਰਤ ਸਰਕਾਰ ਚੁੱਪ ਹੈ: ਪ੍ਰਿਯੰਕਾ

ਗਾਜ਼ਾ ’ਚ ਕੋਈ ਨਸਲਕੁਸ਼ੀ ਨਹੀਂ ਹੋੲੀ: ਇਜ਼ਰਾਈਲ
  • fb
  • twitter
  • whatsapp
  • whatsapp
featured-img featured-img
ਖ਼ਾਨ ਯੂਨਿਸ ਵਿੱਚ ਰਾਹਤ ਸਮੱਗਰੀ ਲੈਣ ਲਈ ਜੁੜੀ ਫਲਸਤੀਨੀਆਂ ਦੀ ਭੀੜ। -ਫੋਟੋ: ਰਾਇਟਰਜ਼
Advertisement
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਜ਼ਰਾਈਲ ਨਸਲਕੁਸ਼ੀ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਇਸ ਮਾਮਲੇ ’ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ, ਫਲਸਤੀਨ ਦੇ ਲੋਕਾਂ ’ਤੇ ਜ਼ੁਲਮ ਢਾਹ ਰਿਹਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਕਾਂਗਰਸ ਆਗੂ ਦੇ ਦੋਸ਼ਾਂ ਦੀ ਨਿਖੇਧੀ ਕੀਤੀ ਹੈ।ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਇਜ਼ਰਾਈਲ ਨੇ 60,000 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਜਿਨ੍ਹਾਂ ਵਿੱਚੋਂ 18,430 ਬੱਚੇ ਸਨ। ਇਸ ਨੇ ਵੱਡੀ ਗਿਣਤੀ ਲੋਕਾਂ ਨੂੰ ਭੁੱਖੇ ਮਾਰ ਦਿੱਤਾ ਹੈ ਅਤੇ ਲੱਖਾਂ ਨੂੰ ਭੁੱਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਕਿਹਾ ਕਿ ਚੁੱਪ ਰਹਿਣਾ ਅਤੇ ਕਾਰਵਾਈ ਨਾ ਕਰਨਾ ਆਪਣੇ ਆਪ ਵਿੱਚ ਇੱਕ ਅਪਰਾਧ ਹੈ। ਪ੍ਰਿਯੰਕਾ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਭਾਰਤ ਸਰਕਾਰ ਨੇ ਇਸ ਮਾਮਲੇ ’ਤੇ ਚੁੱਪੀ ਸਾਧੀ ਹੋਈ ਹੈ। ਉਨ੍ਹਾਂ ਇਕ ਹੋਰ ਪੋਸਟ ਵਿੱਚ ਕਿਹਾ ਕਿ ਪੰਜ ਅਲ ਜਜ਼ੀਰਾ ਪੱਤਰਕਾਰਾਂ ਦਾ ਕਤਲ ਫਲਸਤੀਨੀ ਧਰਤੀ ’ਤੇ ਕੀਤਾ ਗਿਆ ਇੱਕ ਹੋਰ ਘਿਨਾਉਣਾ ਅਪਰਾਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚਾਈ ਲਈ ਡਟਣ ਵਾਲੇ ਇਜ਼ਰਾਈਲ ਦੀ ਹਿੰਸਾ ਅਤੇ ਨਫ਼ਰਤ ਸਾਹਮਣੇ ਕਦੇ ਨਹੀਂ ਝੁਕਣਗੇ।

ਇਸ ਦਾ ਜਵਾਬ ਦਿੰਦਿਆਂ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਰੁਵੇਨ ਆਜ਼ਾਰ ਨੇ ਪ੍ਰਿਯੰਕਾ ਦੀਆਂ ਟਿੱਪਣੀਆਂ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਹਮਾਸ ਗਲਤ ਅੰਕੜੇ ਦੇ ਕੇ ਗੁਮਰਾਹ ਕਰ ਰਿਹਾ ਹੈ ਜਦਕਿ ਇਜ਼ਰਾਈਲ ਨੇ ਗਾਜ਼ਾ ਵਿਚ 20 ਲੱਖ ਟਨ ਭੋਜਨ ਪਹੁੰਚਾਇਆ ਹੈ ਤੇ ਹਮਾਸ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਵਿਚ ਗਾਜ਼ਾ ਦੀ ਆਬਾਦੀ ਵਿਚ ਬਹੁਤ ਵਾਧਾ ਹੋਇਆ ਹੈ ਤੇ ਉਥੇ ਕੋਈ ਨਸਲਕੁਸ਼ੀ ਨਹੀਂ ਹੋਈ। ਪੀਟੀਆਈ

Advertisement

ਇਜ਼ਰਾਈਲ ਵੱਲੋਂ ਰਾਤ ਵੇਲੇ ਗਾਜ਼ਾ ’ਤੇ ਬੰਬਾਰੀ

ਕਾਹਿਰਾ: ਇਜ਼ਰਾਇਲੀ ਜਹਾਜ਼ਾਂ ਅਤੇ ਟੈਂਕਾਂ ਨੇ ਰਾਤੋ-ਰਾਤ ਗਾਜ਼ਾ ਸ਼ਹਿਰ ਦੇ ਪੂਰਬੀ ਇਲਾਕਿਆਂ ’ਤੇ ਬੰਬਾਰੀ ਕੀਤੀ ਜਿਸ ਕਾਰਨ 11 ਵਿਅਕਤੀ ਮਾਰੇ ਗਏ। ਦੂਜੇ ਪਾਸੇ ਹਮਾਸ ਆਗੂ ਖ਼ਲੀਲ ਅਲ-ਹਯਾ ਅਮਰੀਕਾ ਦੀ ਜੰਗਬੰਦੀ ਯੋਜਨਾ ਤਹਿਤ ਗੱਲਬਾਤ ਕਰਨ ਲਈ ਕਾਹਿਰਾ ਜਾਣਗੇ ਕਿਉਂਕਿ ਕਤਰ ਵਿੱਚ ਅਸਿੱਧੀ ਗੱਲਬਾਤ ਜੁਲਾਈ ਦੇ ਅਖੀਰ ਵਿੱਚ ਟੁੱਟ ਗਈ ਸੀ। ਇਹ ਗੱਲਬਾਤ ਦਹਿਸ਼ਤਗਰਦ ਸਮੂਹ ਹਮਾਸ ਵਲੋਂ ਦੋਸ਼ ਲਾਉਣ ਤੋਂ ਬਾਅਦ ਅੱਗੇ ਨਹੀਂ ਵਧੀ। ਉਨ੍ਹਾਂ ਦੋਸ਼ ਲਾਏ ਸਨ ਕਿ 60 ਦਿਨਾਂ ਦੀ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਅਮਰੀਕੀ ਪ੍ਰਸਤਾਵ ਅਨੁਸਾਰ ਕੰਮ ਨਹੀਂ ਹੋਇਆ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਹੈ ਕਿ ਉਹ ਗਾਜ਼ਾ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ। -ਰਾਇਟਰਜ਼

Advertisement
×