ਗਣੇਸ਼ ਉਤਸਵ ਦੇ ਦੂਜੇ ਦਿਨ 62000 ਤੋਂ ਵੱਧ ਮੂਰਤੀਆਂ ਦਾ ਵਿਸਰਜਣ
ਮੁੰਬਈ, 9 ਸਤੰਬਰ ਮੁੰਬਈ ਵਿਚ ਗਣੇਸ਼ ਉਤਸਵ ਦੇ ਦੂਜੇ ਦਿਨ 62000 ਤੋਂ ਵੱਧ ਮੂਰਤੀਆਂ ਦਾ ਵਿਸਜਣ ਕੀਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਨਿੱਚਰਵਾਰ ਨੂੰ ਸ਼ੁਰੂ ਹੋਏ ਗਣੇਸ਼ ਉਤਸਵ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ...
Advertisement
ਮੁੰਬਈ, 9 ਸਤੰਬਰ
ਮੁੰਬਈ ਵਿਚ ਗਣੇਸ਼ ਉਤਸਵ ਦੇ ਦੂਜੇ ਦਿਨ 62000 ਤੋਂ ਵੱਧ ਮੂਰਤੀਆਂ ਦਾ ਵਿਸਜਣ ਕੀਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਨਿੱਚਰਵਾਰ ਨੂੰ ਸ਼ੁਰੂ ਹੋਏ ਗਣੇਸ਼ ਉਤਸਵ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸੰਸਥਾਵਾਂ ਨੇ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਹੈ। ਮੂਰਤੀਆਂ ਵਿਸਰਜਣ ਡੇਢ ਦਿਨ ਬਾਅਦ ਸ਼ੁਰੂ ਕੀਤਾ ਗਿਆ। ਬੀਐਮਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਤੱਕ ਵੱਖ ਵੱਖ ਥਾਵਾਂ ’ਤੇ 62,569 ਮੂਰਤੀਆਂ ਦਾ ਵਿਸਰਜਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਰਿਹਾ। ਦਸ ਰੋਜ਼ਾ ਗਣਪਤੀ ਉਤਸਵ ਦੌਰਾਨ ਸ਼ਰਧਾਲੂ ਡੇਢ ਦਿਨ, ਪੰਜ ਦਿਨ, ਸੱਤਰ ਦਿਨ ਅਤੇ ਆਖਰੀ ਦਿਨ ’ਤੇ ਗਣਤਪਤੀ ਜੀ ਨੂੰ ਵਿਦਾਇਗੀ ਦਿੰਦੇ ਹਨ। -ਪੀਟੀਆਈ
Advertisement
#Ganesh Utsav # Mumbai
Advertisement
×