ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਚੋਣ ਕਮਿਸ਼ਨ’ ਹੈ ਜਾਂ ਭਾਜਪਾ ਦੀ ‘ਇਲੈਕਸ਼ਨ ਚੋਰੀ ਸ਼ਾਖਾ’: ਰਾਹੁਲ ਗਾਂਧੀ

ਕਾਂਗਰਸ ਵੱਲੋਂ ਵੋਟਰ ਸੂਚੀਆਂ ’ਚ ਸੁਧਾਈ ਦੀ ਮੁਹਿੰਮ ਚੋਣਾਂ ਵਿੱਚ ਧਾਂਦਲੀ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ
Advertisement

ਕਾਂਗਰਸੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਵਿੱਚ ਇੱਕ ਪੱਤਰਕਾਰ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਹਵਾਲਾ ਦਿੰਦੇ ਹੋਏ ਸਵਾਲ ਕੀਤਾ ਕਿ ਕੀ ਇਹ ਚੋਣ ਸੰਸਥਾ ‘ਚੋਣ ਕਮਿਸ਼ਨ’ ਹੈ ਜਾਂ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ‘ਇਲੈਕਸ਼ਨ ਚੋਰੀ ਸ਼ਾਖਾ’ ਬਣ ਚੁੱਕੀ ਹੈ। ਬਿਹਾਰ ਦੇ ਬੇਗੂਸਰਾਏ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਨੂੰ ਲੈ ਕੇ ਭਰਮਾਊ ਜਾਣਕਾਰੀ ਫੈਲਾੳਣ ਦੇ ਦੋਸ਼ ਹੇਠ ਪੱਤਰਕਾਰ ਅਜੀਤ ਅੰਜੁਮ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਉਨ੍ਹਾਂ ਦੇ ਯੂਟਿਊਬ ਚੈਨਲ ’ਤੇ 12 ਜੁਲਾਈ ਨੂੰ ਅਪਲੋਡ ਕੀਤੇ ਗਏ ਇਕ ਵੀਡੀਓ ਦੇ ਆਧਾਰ ’ਤੇ ਕੀਤੀ ਗਈ ਹੈ।

ਕਾਂਗਰਸ ਨੇ ਅੱਜ ਦੋਸ਼ ਲਗਾਇਆ ਹੈ ਕਿ ਬਿਹਾਰ ਵਿੱਚ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ (ਐੱਸਆਈਆਰ) ਦੀ ਪ੍ਰਕਿਰਿਆ ਸੋਚੀ ਸਮਝੀ ਸ਼ਾਜ਼ਿਸ਼ ਹੈ, ਜਿਸ ਦਾ ਮਕਸਦ ਵੱਡੀ ਪੱਧਰ ’ਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਕੇ ਚੋਣਾਂ ਵਿੱਚ ਧਾਂਦਲੀ ਕਰਨਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਜੀਤ ਅੰਜੁਮ ਦੀ ਇਕ ਪੋਸਟ ਸਾਂਝੀ ਕੀਤੀ। ਅਜੀਤ ਅੰਜੁਮ ਦੇ ਯੂਟਿਊਬ ਚੈਨਲ ਵੱਲੋਂ ਬਿਹਾਰ ਵਿੱਚ ਵੋਟਰ ਸੂਚੀਆਂ ਵਿੱਚ ਸੁਧਾਈ ਦੀ ਮੁਹਿੰਮ ਬਾਰੇ ਇਕ ਲੜੀ ਚਲਾਈ ਜਾ ਰਹੀ ਹੈ। ਸ੍ਰੀ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਬਿਹਾਰ ਵਿੱਚ ਚੋਣ ਕਮਿਸ਼ਨ ਐੱਸਆਈਆਰ ਦੇ ਨਾਮ ’ਤੇ ਵੋਟਾਂ ਦੀ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਕੰਮ ਸਿਰਫ਼ ਚੋਰੀ, ਨਾਮ ਐੱਸਆਈਆਰ - ਪਰਦਾਫਾਸ਼ ਕਰਨ ਵਾਲੇ ’ਤੇ ਹੋਵੇਗੀ ਐੱਫਆਈਆਰ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਚੋਣ ਸੰਸਥਾ ਚੋਣ ਕਮਿਸ਼ਨ ਹੈ ਜਾਂ ਇਹ ਪੂਰੀ ਤਰ੍ਹਾਂ ਭਾਜਪਾ ਦੀ ‘ਇਲੈਕਸ਼ਨ ਚੋਰੀ ਸ਼ਾਖਾ’ ਬਣ ਚੁੱਕੀ ਹੈ।

Advertisement

ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਇਕ ਯੂਟਿਊਬ ਵੀਡੀਓ ਸਾਂਝਾ ਕਰਦੇ ਹੋਏ ‘ਐਕਸ’ ਉੱਤੇ ਪੋਸਟ ਕੀਤਾ, ‘‘ਇਹ ਅਸ਼ੋਕ ਲਵਾਸਾ ਹਨ ਜੋ 2018 ਤੋਂ 2020 ਤੱਕ ਚੋਣ ਕਮਿਸ਼ਨਰ ਰਹੇ, ਉਹ ਬਿਹਾਰ ਵਿੱਚ ਜਾਰੀ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਮੁਹਿੰਮ ਦੇ ਸੱਚ ਨੂੰ ਉਜਾਗਰ ਕਰ ਰਹੇ ਹਨ।’’ ਉਨ੍ਹਾਂ ਦੋਸ਼ ਲਗਾਇਆ, ‘‘ਵੋਟਰ ਸੂਚੀਆਂ ਦੀ ਇਹ ਵਿਸ਼ੇਸ਼ ਸੁਧਾਈ ਪ੍ਰਕਿਰਿਆ ਇਕ ਸੋਚੀ ਸਮਝੀ ਸਾਜ਼ਿਸ਼ ਹੈ।’’

ਕੀ ਬਿਹਾਰ ’ਚ ਵੋਟਬੰਦੀ ਲਾਗੂ ਹੋ ਰਹੀ ਹੈ: ਪ੍ਰਿਯੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਨਤਾ ਪੁੱਛ ਰਹੀ ਹੈ ਕੀ ਐੱਸਆਈਆਰ ਦੇ ਨਾਮ ’ਤੇ ਬਿਹਾਰ ਵਿੱਚ ‘ਵੋਟਬੰਦੀ’ ਲਾਗੂ ਕੀਤੀ ਜਾ ਰਹੀ ਹੈ? ਉਨ੍ਹਾਂ ‘ਐਕਸ’ ਉੱਤੇ ਪੋਸਟ ਕੀਤਾ, ‘‘ਮੀਡੀਆ ਵਿੱਚ ਛਪ ਰਹੀਆਂ ਖ਼ਬਰਾਂ ਮੁਤਾਬਕ, ਪੂਰੀ ਪ੍ਰਕਿਰਿਆ ਵਿੱਚ ਕਾਫੀ ਖ਼ਤਰਨਾਕ ਅਨਿਯਮਤਾਵਾਂ ਅਤੇ ਫ਼ਰਜ਼ੀਵਾੜਾ ਸਾਹਮਣੇ ਆ ਰਿਹਾ ਹੈ।

Advertisement