ਚੀਨ ਤੋਂ ਰਬੜ ਦੀ ਦਰਾਮਦ ਖ਼ਿਲਾਫ਼ ਜਾਂਚ ਸ਼ੁਰੂ
ਵਣਜ ਮੰਤਰਾਲੇ ਦੀ ਸ਼ਾਖਾ ਡੀ ਜੀ ਟੀ ਆਰ (ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼) ਨੇ ਚੀਨ ਤੋਂ ਦਰਾਮਦ ਕੀਤੀ ਜਾਣ ਵਾਲੀ ਖ਼ਾਸ ਕਿਸਮ ਦੀ ਰਬੜ ਖ਼ਿਲਾਫ਼ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਘਰੇਲੂ ਕੰਪਨੀ ਰਿਲਾਇੰਸ ਸਿਬੂਰ ਇਲਾਸਟੋਮਰਜ਼ ਦੀ ਸ਼ਿਕਾਇਤ...
Advertisement
ਵਣਜ ਮੰਤਰਾਲੇ ਦੀ ਸ਼ਾਖਾ ਡੀ ਜੀ ਟੀ ਆਰ (ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼) ਨੇ ਚੀਨ ਤੋਂ ਦਰਾਮਦ ਕੀਤੀ ਜਾਣ ਵਾਲੀ ਖ਼ਾਸ ਕਿਸਮ ਦੀ ਰਬੜ ਖ਼ਿਲਾਫ਼ ਐਂਟੀ-ਡੰਪਿੰਗ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਘਰੇਲੂ ਕੰਪਨੀ ਰਿਲਾਇੰਸ ਸਿਬੂਰ ਇਲਾਸਟੋਮਰਜ਼ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਸਤੀ ਦਰਾਮਦ ਕਾਰਨ ਘਰੇਲੂ ਸਨਅਤ ਨੂੰ ਨੁਕਸਾਨ ਹੋ ਰਿਹਾ ਹੈ। ਇਹ ‘ਹੈਲੋ ਆਈਸੋਬਿਊਟੇਨ ਅਤੇ ਆਈਸੋਪ੍ਰੀਨ ਰਬੜ’ ਮੁੱਖ ਤੌਰ ’ਤੇ ਸਾਈਕਲ, ਕਾਰਾਂ ਅਤੇ ਟਰੱਕਾਂ ਦੇ ਟਾਇਰਾਂ ਦੀਆਂ ਅੰਦਰੂਨੀ ਟਿਊਬਾਂ ਬਣਾਉਣ ਲਈ ਵਰਤੀ ਜਾਂਦੀ ਹੈ। ਡੀ ਜੀ ਟੀ ਆਰ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਬੂਤ ਮਿਲੇ ਹਨ ਕਿ ਚੀਨ ਤੋਂ ਸਸਤੀ ਦਰਾਮਦ ਕਾਰਨ ਘਰੇਲੂ ਸਨਅਤ ਪ੍ਰਭਾਵਿਤ ਹੋ ਰਹੀ ਹੈ। ਜੇ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਡੀ ਜੀ ਟੀ ਆਰ ਇਸ ਦੀ ਦਰਾਮਦ ’ਤੇ ਐਂਟੀ-ਡੰਪਿੰਗ ਡਿਊਟੀ ਲਾਉਣ ਦੀ ਸਿਫ਼ਾਰਸ਼ ਕਰੇਗਾ। ਅੰਤਿਮ ਫ਼ੈਸਲਾ ਵਿੱਤ ਮੰਤਰਾਲਾ ਲਵੇਗਾ। -ਪੀਟੀਆਈ
Advertisement
Advertisement
×

