ਨੀਟ-ਪੀਜੀ 2025 ਇੱਕੋ ਸ਼ਿਫਟ ’ਚ ਕਰਾਉਣ ਦਾ ਨਿਰਦੇਸ਼
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਿਰਦੇਸ਼ ਦਿੱਤਾ ਕਿ 15 ਜੂਨ ਨੂੰ ਹੋਣ ਵਾਲੀ ਨੀਟ-ਪੀਜੀ 2025 ਦੋ ਸ਼ਿਫਟਾਂ ਦੀ ਥਾਂ ਇੱਕੋ ਸ਼ਿਫਟ ’ਚ ਕਰਵਾਈ ਜਾਵੇ। ਜਸਟਿਸ ਵਿਕਰਮ ਨਾਥ ਦੀ ਅਗਵਾਈ ਹੇਠਲੇ ਬੈਂਚ ਨੇ ਸਬੰਧਤ ਅਥਾਰਟੀਆਂ ਨੂੰ ਇੱਕੋ ਸ਼ਿਫਟ ’ਚ ਪ੍ਰੀਖਿਆ...
Advertisement
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਿਰਦੇਸ਼ ਦਿੱਤਾ ਕਿ 15 ਜੂਨ ਨੂੰ ਹੋਣ ਵਾਲੀ ਨੀਟ-ਪੀਜੀ 2025 ਦੋ ਸ਼ਿਫਟਾਂ ਦੀ ਥਾਂ ਇੱਕੋ ਸ਼ਿਫਟ ’ਚ ਕਰਵਾਈ ਜਾਵੇ। ਜਸਟਿਸ ਵਿਕਰਮ ਨਾਥ ਦੀ ਅਗਵਾਈ ਹੇਠਲੇ ਬੈਂਚ ਨੇ ਸਬੰਧਤ ਅਥਾਰਟੀਆਂ ਨੂੰ ਇੱਕੋ ਸ਼ਿਫਟ ’ਚ ਪ੍ਰੀਖਿਆ ਕਰਾਉਣ ਦਾ ਪ੍ਰਬੰਧ ਕਰਨ ਅਤੇ ਪੂਰੀ ਤਰ੍ਹਾਂ ਪਾਰਦਰਸ਼ਤਾ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਦੋ ਸ਼ਿਫਟਾਂ ’ਚ ਪ੍ਰੀਖਿਆ ਕਰਾਉਣ ਨਾਲ ਮਨਮਰਜ਼ੀ ਹੁੰਦੀ ਹੈ। -ਪੀਟੀਆਈ
Advertisement
Advertisement