ਇੰਦੌਰ: ਫੈਕਟਰੀ ਦੇ ਗੁਦਾਮ ’ਚ ਅੱਗ; ਦੋ ਔਰਤਾਂ ਦੀ ਮੌਤ
ਇੱਥੇ ਥਿਨਰ ਫੈਕਟਰੀ ਦੇ ਗੁਦਾਮ ਵਿੱਚ ਅੱਜ ਅੱਗ ਲੱਗਣ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ। ਪੁਲੀਸ ਕਮਿਸ਼ਨਰ ਅਲੋਕ ਸ਼ਰਮਾ ਨੇ ਦੱਸਿਆ ਕਿ ਰਾਓ ਖੇਤਰ ਵਿਚ ਥਿਨਰ ਫੈਕਟਰੀ ਵਿਚ ਉਸ ਵੇਲੇ ਅੱਗ ਲੱਗ ਗਈ ਜਦੋਂ ਦੇਵਉਠਨੀ ਇਕਾਦਸ਼ੀ ਮੌਕੇ ਉਥੇ...
Advertisement
ਇੱਥੇ ਥਿਨਰ ਫੈਕਟਰੀ ਦੇ ਗੁਦਾਮ ਵਿੱਚ ਅੱਜ ਅੱਗ ਲੱਗਣ ਕਾਰਨ ਦੋ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ। ਪੁਲੀਸ ਕਮਿਸ਼ਨਰ ਅਲੋਕ ਸ਼ਰਮਾ ਨੇ ਦੱਸਿਆ ਕਿ ਰਾਓ ਖੇਤਰ ਵਿਚ ਥਿਨਰ ਫੈਕਟਰੀ ਵਿਚ ਉਸ ਵੇਲੇ ਅੱਗ ਲੱਗ ਗਈ ਜਦੋਂ ਦੇਵਉਠਨੀ ਇਕਾਦਸ਼ੀ ਮੌਕੇ ਉਥੇ ਦੀਵੇ ਬਾਲੇ ਜਾ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਨਾਲ ਝੁਲਸੀਆਂ ਦੋ ਮ੍ਰਿਤਕ ਦੇਹਾਂ ਮਿਲੀਆਂ ਹਨ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਹ ਦੋਵੇਂ ਮਜ਼ਦੂਰ ਔਰਤਾਂ ਦੀ ਉਮਰ ਪੰਜਾਹ ਸਾਲ ਦੇ ਕਰੀਬ ਸੀ। ਪੁਲੀਸ ਨੇ ਦੱਸਿਆ ਕਿ ਅੱਗ ਨੂੰ ਬੁਝਾ ਲਿਆ ਗਿਆ ਹੈ ਤੇ ਅੱਗ ਲੱਗਣ ਦੇ ਹੋਰ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ
Advertisement
Advertisement
×

