ਇੰਡੋਨੇਸ਼ੀਆ: ਤਿੰਨ ਭਾਰਤੀਆਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
ਸਿੰਗਾਪੁਰ: ਇੰਡੋਨੇਸ਼ੀਆ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਮੀਡੀਆ ਰਿਪੋਰਟ ਮੁਤਾਬਕ ਮੁਲਾਜ਼ਮਾਂ ’ਤੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਰਾਹੀਂ 106 ਕਿਲੋ ‘ਕ੍ਰਿਸਟਲ ਮੇਥ’ ਦੀ ਤਸਕਰੀ ਕਰਨ ਦਾ ਦੋਸ਼...
Advertisement
ਸਿੰਗਾਪੁਰ:
ਇੰਡੋਨੇਸ਼ੀਆ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਮੀਡੀਆ ਰਿਪੋਰਟ ਮੁਤਾਬਕ ਮੁਲਾਜ਼ਮਾਂ ’ਤੇ ਸਿੰਗਾਪੁਰ ਦੇ ਝੰਡੇ ਵਾਲੇ ਜਹਾਜ਼ ਰਾਹੀਂ 106 ਕਿਲੋ ‘ਕ੍ਰਿਸਟਲ ਮੇਥ’ ਦੀ ਤਸਕਰੀ ਕਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਰਾਜੂ ਮੁੱਤੂਕੁਮਾਰਨ (38), ਸੇਲਵਦੁਰਈ ਦਿਨਾਕਰਨ (34) ਅਤੇ ਗੋਵਿੰਦਸਾਮੀ ਵਿਮਲਕੰਧਨ (45) ਨੂੰ ਜੁਲਾਈ 2024 ’ਚ ਇੰਡੋਨੇਸ਼ੀਆ ਦੇ ਕਰੀਮੁਨ ਜ਼ਿਲ੍ਹੇ ਦੇ ਪੌਂਗਕਰ ਜਲ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਿੰਨੇ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਅਤੇ ਸਿੰਗਾਪੁਰ ਦੀ ਸ਼ਿਪਿੰਗ ਸਨਅਤ ’ਚ ਕੰਮ ਕਰਦੇ ਸਨ। ਅਧਿਕਾਰੀਆਂ ਅਨੁਸਾਰ ਇੰਡੋਨੇਸ਼ਿਆਈ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੇਜੈਂਡ ਐਕੁਐਰੀਅਸ ਕਾਰਗੋ ਜਹਾਜ਼ ਰੋਕਿਆ ਸੀ। ਜਾਂਚ ਦੌਰਾਨ ਇਸ ਜਹਾਜ਼ ’ਚੋਂ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ। -ਪੀਟੀਆਈ
Advertisement
Advertisement
×