ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰੀਕੀ ਇਤਰਾਜ਼ ਦੇ ਬਾਵਜੂਦ ਇੰਦਰਾ ਨੇ ਹਾਸਲ ਕੀਤਾ ਸੀ ਕਰਜ਼ਾ: ਜੈਰਾਮ ਰਮੇਸ਼

ਪੱਤਰ ਪ੍ਰੇਰਕ ਨਵੀਂ ਦਿੱਲੀ, 11 ਮਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਲੋਕ ਹੁਣ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਬੇਬਾਕ ਨੀਤੀਆਂ ਨੂੰ ਵੀ ਯਾਦ ਕਰ ਰਹੇ ਹਨ। ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਇੰਦਰਾ ਗਾਂਧੀ ਦੇ ਪੁਰਾਣੇ ਪੋਸਟਰ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 11 ਮਈ

Advertisement

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਲੋਕ ਹੁਣ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਬੇਬਾਕ ਨੀਤੀਆਂ ਨੂੰ ਵੀ ਯਾਦ ਕਰ ਰਹੇ ਹਨ। ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਇੰਦਰਾ ਗਾਂਧੀ ਦੇ ਪੁਰਾਣੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ’ਤੇ ‘ਇੰਦਰਾ ਹੋਣਾ ਆਸਾਨ ਨਹੀਂ ਹੈ’ ਅਤੇ ‘ਭਾਰਤ ਸ੍ਰੀਮਤੀ ਇੰਦਰਾ’ ਵਰਗੇ ਨਾਅਰੇ ਲਿਖੇ ਹੋਏ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇੰਦਰਾ ਗਾਂਧੀ ਦੀ ਪ੍ਰਸ਼ੰਸਾ ਕਰਦਿਆਂ 1981 ਦੀ ਇੱਕ ਘਟਨਾ ਨੂੰ ਯਾਦ ਕੀਤਾ ਜਦੋਂ ਅਮਰੀਕੀ ਵਿਰੋਧ ਦੇ ਬਾਵਜੂਦ ਇੰਦਰਾ ਗਾਂਧੀ ਨੇ ਤੇਲ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧੇ ਨਾਲ ਨਜਿੱਠਣ ਲਈ ਭਾਰਤ ਵਾਸਤੇ ਆਈਐੱਮਐੱਫ ਤੋਂ 5.8 ਆਰਬ ਡਾਲਰ ਦਾ ਕਰਜ਼ਾ ਪ੍ਰਾਪਤ ਕੀਤਾ ਸੀ। ਜੈਰਾਮ ਰਮੇਸ਼ ਨੇ ਫਰਵਰੀ 1984 ਦੀ ਇੱਕ ਹੋਰ ਘਟਨਾ ਨੂੰ ਯਾਦ ਕੀਤਾ ਜਦੋਂ ਤਤਕਾਲੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬਜਟ ਪੇਸ਼ ਕੀਤਾ ਸੀ ਅਤੇ ਭਾਰਤ ਦੇ ਆਈਐੱਮਐੱਫ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ ਦਾ ਐਲਾਨ ਕੀਤਾ ਸੀ। ਇੰਦਰਾ ਗਾਂਧੀ ਨੇ ਪ੍ਰਣਬ ਨੂੰ ਇਹ ਐਲਾਨ ਕਰਨ ਲਈ ਕਿਹਾ ਸੀ ਕਿ ਆਈਐੱਮਐੱਫ ਵੱਲੋਂ ਮਨਜ਼ੂਰ ਰਕਮ ਵਿੱਚੋਂ ਲਗਭਗ 1.3 ਅਰਬ ਡਾਲਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।

Advertisement