ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੰਡੀਗੋ ਦੀ ਅਹਿਮਦਾਬਾਦ-ਦੀਉ ਉਡਾਣ ਤਕਨੀਕੀ ਖਰਾਬੀ ਕਾਰਨ ਰੱਦ

ਗੁਜਰਾਤ ਦੇ ਅਹਿਮਦਾਬਾਦ ਤੋਂ ਦਿਊ ਜਾਣ ਵਾਲਾ ਇੰਡੀਗੋ ਦਾ ਇੱਕ ਜਹਾਜ਼ ਜਿਸ ਵਿੱਚ 50 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸਨ, ਅੱਜ ਤਕਨੀਕੀ ਖਰਾਬੀ ਕਾਰਨ ਉਡਾਣ ਨਹੀਂ ਭਰ ਸਕਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਤੈਅ ਸਮੇਂ ਮੁਤਾਬਕ ਅਹਿਮਦਾਬਾਦ...
Advertisement
ਗੁਜਰਾਤ ਦੇ ਅਹਿਮਦਾਬਾਦ ਤੋਂ ਦਿਊ ਜਾਣ ਵਾਲਾ ਇੰਡੀਗੋ ਦਾ ਇੱਕ ਜਹਾਜ਼ ਜਿਸ ਵਿੱਚ 50 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸਨ, ਅੱਜ ਤਕਨੀਕੀ ਖਰਾਬੀ ਕਾਰਨ ਉਡਾਣ ਨਹੀਂ ਭਰ ਸਕਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਤੈਅ ਸਮੇਂ ਮੁਤਾਬਕ ਅਹਿਮਦਾਬਾਦ ਤੋਂ ਦੀਉ ਲਈ ਉਡਾਣ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ ਲਗਪਗ 11.15 ਵਜੇ ਰਵਾਨਾ ਹੋਣੀ ਸੀ। ਸੂਤਰਾਂ ਮੁਤਾਬਕ ਜਹਾਜ਼ ਰਵਾਨਾ ਹੋਣ ਵਾਲਾ ਸੀ ਜਦੋਂ ਪਾਇਲਟ ਨੇ ਇਸ ਨੂੰ ਹਵਾਈ ਪੱਟੀ (ਰਨਵੇਅ) ’ਤੇ ਰੋਕਣ ਦਾ ਫ਼ੈਸਲਾ ਕੀਤਾ।

ਇੰਡੀਗੋ ਨੇ ਇੱਕ ਬਿਆਨ ’ਚ ਕਿਹਾ, ‘‘23 ਜੁਲਾਈ ਨੂੰ ਅਹਿਮਦਾਬਾਦ ਤੋਂ ਦੀਉ ਜਾ ਰਹੇ ਇੰਡੀਗੋ ਦੇ ਜਹਾਜ਼ 6ਈ7966 ’ਚ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਦਾ ਸੰਕੇਤ ਮਿਲਿਆ। ਨੇਮਾਂ ਦੀ ਪਾਲਣਾ ਕਰਦਿਆਂ ਪਾਇਲਟ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਜਹਾਜ਼ ਨੂੰ ਵਾਪਸ ‘ਬੇਅ’ (ਜਹਾਜ਼ਾਂ ਦੀ ਪਾਰਕਿੰਗ ਥਾਂ) ਵਿੱਚ ਲੈ ਗਿਆ।’’

Advertisement

ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਤਕਨੀਕੀ ਨੁਕਸ ਕਾਰਨ ਉਡਾਣ ਰੱਦ ਕੀਤੀ ਗਈ ਹੈ। ਸਾਰੇ 50 ਯਾਤਰੀ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਬਿਆਨ ’ਚ ਕਿਹਾ ਕਿ ਗਿਆ ਕਿ ਸੰਚਾਲਨ ਮੁੜ ਸ਼ਰੂ ਕਰਨ ਤੋਂ ਪਹਿਲਾਂ ਜਹਾਜ਼ ਦੀ ਲੋੜੀਂਦੀ ਜਾਂਚ ਤੇ ਸਾਂਭ-ਸੰਭਾਲ ਕੀਤੀ ਜਾਵੇਗੀ। ਏਅਰਲਾਈਨ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਮੁਤਾਬਕ ਅਗਲੀ ਉਡਾਣ ’ਚ ਜਗ੍ਹਾ ਦਿੱਤੀ ਜਾਵੇਗੀ ਜਾਂ ਰੱਦ ਹੋਣ ਦੀ ਸਥਿਤੀ ’ਚ ਪੂਰੇ ਪੈਸੇ ਮੋੜੇ ਜਾਣਗੇ। ਪਿਛਲੇ ਕੁਝ ਦਿਨਾਂ ਵਿੱਚ ਇੰਡੀਗੋ ਦੇ ਜਹਾਜ਼ ਨਾਲ ਸਬੰਧਤ ਇਹ ਅਜਿਹੀ ਤੀਜੀ ਘਟਨਾ ਹੈ।

 

Advertisement