ਇੰਡੀਗੋ ਵੱਲੋਂ ਆਦਮਪੁਰ-ਮੁੰਬਈ ਸਿੱਧੀ ਉਡਾਣ 2 ਜੁਲਾਈ ਤੋਂ
ਮੁੰਬਈ: ਘਰੇਲੂ ਏਅਰਲਾਈਨ ਇੰਡੀਗੋ ਨੇ ਅੱਜ ਮੁੰਬਈ ਤੋਂ ਪੰਜਾਬ ਦੇ ਆਦਮਪੁਰ (ਜਲੰਧਰ) ਲਈ 2 ਜੁਲਾਈ ਤੋਂ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਕਿਹਾ ਕਿ ਆਦਮਪੁਰ ਇਸ ਹਵਾਈ ਕੰਪਨੀ ਦੀ 92ਵੀਂ ਘਰੇਲੂ ਤੇ ਕੁੱਲ 133ਵੀ ਮੰਜ਼ਿਲ ਹੋਵੇਗੀ।...
Advertisement
ਮੁੰਬਈ: ਘਰੇਲੂ ਏਅਰਲਾਈਨ ਇੰਡੀਗੋ ਨੇ ਅੱਜ ਮੁੰਬਈ ਤੋਂ ਪੰਜਾਬ ਦੇ ਆਦਮਪੁਰ (ਜਲੰਧਰ) ਲਈ 2 ਜੁਲਾਈ ਤੋਂ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਕਿਹਾ ਕਿ ਆਦਮਪੁਰ ਇਸ ਹਵਾਈ ਕੰਪਨੀ ਦੀ 92ਵੀਂ ਘਰੇਲੂ ਤੇ ਕੁੱਲ 133ਵੀ ਮੰਜ਼ਿਲ ਹੋਵੇਗੀ। ਇਸ ਸਿੱਧੀ ਉਡਾਣ ਨਾਲ ਪੰਜਾਬ ਦੇ ਖੇਤੀ ਤੇ ਉਦਯੋਗਿਕ ਖੇਤਰਾਂ ਲਈ ਮੁੰਬਈ ਮਹਾਨਗਰ ਖੇਤਰ ਦੀਆਂ ਮੁੱਖ ਬੰਦਰਗਾਹਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ, ਜਿਸ ਨਾਲ ਵਪਾਰ ਦੇ ਮੌਕੇ ਵਧਣਗੇ। ਹਵਾਈ ਕੰਪਨੀ ਨੇ ਕਿਹਾ ਕਿ ਨਵਾਂ ਰੂਟ ਰਣਨੀਤਕ ਤੌਰ ’ਤੇ ਕਾਰੋਬਾਰ ਤੇ ਸੈਰ ਸਪਾਟੇ ਸਬੰਧੀ ਲੋੜਾਂ ਪੂੁਰੀਆਂ ਕਰੇਗਾ। ਇੰਡੀਗੋ ਦੇ ਗਲੋਬਲ ਸੇਲਜ਼ ਮੁਖੀ ਵਿਨੈ ਮਲਹੋਤਰਾ ਨੇ ਕਿਹਾ, ‘‘ਆਦਮਪੁਰ, ਮੁੰਬਈ ਤੋਂ ਸਾਡੀ 55ਵੀਂ ਘਰੇਲੂ ਤੇ ਕੁੱਲ 77ਵੀਂ ਮੰਜ਼ਿਲ ਬਣ ਗਿਆ ਹੈ। ਅਸੀਂ ਇਸ ਖੇਤਰ ਦੇ ਹਵਾਈ ਸਫ਼ਰ ਦੀ ਵਧਦੀ ਮੰਗ ਪੂਰੀ ਕਰਨ ਲਈ ਆਪਣੇ ਘਰੇਲੂ ਨੈੱਟਵਰਕ ਦਾ ਵਿਸਤਾਰ ਜਾਰੀ ਰੱਖਾਂਗੇ।’’ -ਪੀਟੀਆਈ
Advertisement
Advertisement