ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਡੀਗੋ ਦੀ ਉਡਾਣ ਦੀ ਅਗਰਤਲਾ ’ਚ ਐਮਰਜੈਂਸੀ ਲੈਂਡਿੰਗ
Indigo flight makes emergency landing at Agartala airport after suspected bird hit ਪੰਛੀ ਨਾਲ ਟਕਰਾਉਣ ਤੋਂ ਬਾਅਦ ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਅਗਰਤਲਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹਵਾਈ ਅੱਡੇ ਦੇ ਡਾਇਰੈਕਟਰ ਕੇ. ਸੀ....
Advertisement
Indigo flight makes emergency landing at Agartala airport after suspected bird hit ਪੰਛੀ ਨਾਲ ਟਕਰਾਉਣ ਤੋਂ ਬਾਅਦ ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਅਗਰਤਲਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।
ਹਵਾਈ ਅੱਡੇ ਦੇ ਡਾਇਰੈਕਟਰ ਕੇ. ਸੀ. ਮੀਨਾ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਹੋਰ ਉਡਾਣਾਂ ਵਿੱਚ ਭੇਜਿਆ ਗਿਆ ਹੈ। ਮੀਨਾ ਨੇ ਕਿਹਾ ਕਿ ਇਸ ਹਾਦਸੇ ਕਾਰਨ ਜਹਾਜ਼ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ।
Advertisement
ਜਾਣਕਾਰੀ ਅਨੁਸਾਰ ਇੰਡੀਗੋ ਦੀ ਉਡਾਣ ਨੇ ਦੁਪਹਿਰ 12.40 ਵਜੇ ਦੇ ਕਰੀਬ ਐਮ.ਬੀ.ਬੀ.ਏ. ਹਵਾਈ ਅੱਡੇ ਤੋਂ ਕੋਲਕਾਤਾ ਲਈ ਉਡਾਣ ਭਰੀ ਅਤੇ 20 ਮਿੰਟ ਬਾਅਦ ਪਾਇਲਟ ਨੂੰ ਇਸ ਦੇ ਪੰਛੀ ਨਾਲ ਟਕਰਾਉਣ ਦਾ ਸ਼ੱਕ ਹੋਇਆ ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਤੋਂ ਬਾਅਦ ਇੰਜਨੀਅਰਾਂ ਦੀ ਇੱਕ ਟੀਮ ਨੇ ਜਹਾਜ਼ ਦੀ ਜਾਂਚ ਕੀਤੀ। ਪੀ.ਟੀ.ਆਈ.
Advertisement
Advertisement
×