ਇੰਡੀਗੋ ਵੱਲੋਂ ਉਡਾਣ ’ਚ ਸਹਿ-ਯਾਤਰੀ ਨੂੰ ਥੱਪੜ ਮਾਰਨ ਵਾਲੇ ’ਤੇ ਪਾਬੰਦੀ
ਇੰਡੀਗੋ ਨੇ ਸ਼ੁੱਕਰਵਾਰ ਨੂੰ ਮੁੰਬਈ-ਕੋਲਕਾਤਾ ਉਡਾਣ ਵਿੱਚ ਸਹਿ-ਯਾਤਰੀ ਨੂੰ ਥੱਪੜ ਮਾਰਨ ਵਾਲੇ ਯਾਤਰੀ ’ਤੇ ਪਾਬੰਦੀ ਲਾ ਦਿੱਤੀ ਹੈ। ਉਹ ਹੁਣ ਇੰਡੀਗੋ ਦੀ ਕਿਸੇ ਵੀ ਉਡਾਣ ’ਤੇ ਯਾਤਰਾ ਨਹੀਂ ਕਰ ਸਕਦਾ। ਇਹ ਘਟਨਾ ਫਲਾਈਟ ਨੰਬਰ 6ਈ138 ’ਤੇ ਵਾਪਰੀ ਸੀ। ਸੂਤਰ ਨੇ...
Advertisement
ਇੰਡੀਗੋ ਨੇ ਸ਼ੁੱਕਰਵਾਰ ਨੂੰ ਮੁੰਬਈ-ਕੋਲਕਾਤਾ ਉਡਾਣ ਵਿੱਚ ਸਹਿ-ਯਾਤਰੀ ਨੂੰ ਥੱਪੜ ਮਾਰਨ ਵਾਲੇ ਯਾਤਰੀ ’ਤੇ ਪਾਬੰਦੀ ਲਾ ਦਿੱਤੀ ਹੈ। ਉਹ ਹੁਣ ਇੰਡੀਗੋ ਦੀ ਕਿਸੇ ਵੀ ਉਡਾਣ ’ਤੇ ਯਾਤਰਾ ਨਹੀਂ ਕਰ ਸਕਦਾ। ਇਹ ਘਟਨਾ ਫਲਾਈਟ ਨੰਬਰ 6ਈ138 ’ਤੇ ਵਾਪਰੀ ਸੀ। ਸੂਤਰ ਨੇ ਦੱਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਮੁਲਜ਼ਮ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਏਅਰਲਾਈਨ ਨੇ ਅੱਜ ਐਕਸ ’ਤੇ ਕਿਹਾ, ‘ਢੁਕਵੀਂ ਜਾਂਚ ਤੋਂ ਬਾਅਦ ਘਟਨਾ ਦੀ ਰਸਮੀ ਤੌਰ ’ਤੇ ਜ਼ਰੂਰੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਰੈਗੂਲੇਟਰੀ ਨਿਯਮਾਂ ਅਨੁਸਾਰ ਉਸ ਵਿਅਕਤੀ ’ਤੇ ਕਿਸੇ ਵੀ ਇੰਡੀਗੋ ਉਡਾਣ ’ਤੇ ਯਾਤਰਾ ਕਰਨ ’ਤੇ ਪਾਬੰਦੀ ਲਾ ਦਿੱਤੀ ਗਈ ਹੈ।’
Advertisement
Advertisement
×