ਭਾਰਤ ਦੀਆਂ ਪੱਤਰਕਾਰ ਜਥੇਬੰਦੀਆਂ ਵੱਲੋਂ ਹਾਂਗਕਾਂਗ ਵਿੱਚ ਸਾਬਕਾ ਸੰਪਾਦਕਾਂ ਨੂੰ ਦੋਸ਼ੀ ਠਹਿਰਾਉਣ ਦੀ ਨਿਖੇਧੀ
ਨਵੀਂ ਦਿੱਲੀ, 2 ਸਤੰਬਰ ਭਾਰਤ ਵਿੱਚ ਪੱਤਰਕਾਰ ਜਥੇਬੰਦੀਆਂ ਨੇ ਹਾਂਗਕਾਂਗ ਦੀ ਇਕ ਅਦਾਲਤ ਵੱਲੋਂ ਸਾਬਕਾ ਸੰਪਾਦਕਾਂ ਪੈਟ੍ਰਿਕ ਲੈਮ ਤੇ ਚੁੰਗ ਪੂਈ-ਕੁਏਨ ਨੂੰ ਰਾਜਦਰੋਹ ਦੇ ਇਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਨਿਖੇਧੀ ਕੀਤੀ ਹੈ ਅਤੇ ਮੀਡੀਆ ਕਰਮੀਆਂ ਖ਼ਿਲਾਫ਼ ਸਰਕਾਰ ਵਿਰੋਧੀ...
Advertisement
ਨਵੀਂ ਦਿੱਲੀ, 2 ਸਤੰਬਰ
ਭਾਰਤ ਵਿੱਚ ਪੱਤਰਕਾਰ ਜਥੇਬੰਦੀਆਂ ਨੇ ਹਾਂਗਕਾਂਗ ਦੀ ਇਕ ਅਦਾਲਤ ਵੱਲੋਂ ਸਾਬਕਾ ਸੰਪਾਦਕਾਂ ਪੈਟ੍ਰਿਕ ਲੈਮ ਤੇ ਚੁੰਗ ਪੂਈ-ਕੁਏਨ ਨੂੰ ਰਾਜਦਰੋਹ ਦੇ ਇਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਨਿਖੇਧੀ ਕੀਤੀ ਹੈ ਅਤੇ ਮੀਡੀਆ ਕਰਮੀਆਂ ਖ਼ਿਲਾਫ਼ ਸਰਕਾਰ ਵਿਰੋਧੀ ਦੋਸ਼ਾਂ ਦਾ ਇਸਤੇਮਾਲ ਬੰਦ ਕਰਨ ਦੀ ਮੰਗ ਕੀਤੀ ਹੈ। ‘ਫੋਰਨ ਕੋਰਸਪੌਂਡੈਂਟ ਕਲੱਬ ਆਫ਼ ਸਾਊਥ ਏਸ਼ੀਆ’, ਪ੍ਰੈੱਸ ਐਸੋਸੀਏਸ਼ਨ, ‘ਪ੍ਰੈੱਸ ਕਲੱਬ ਆਫ ਇੰਡੀਆ’, ਇੰਡੀਅਨ ਵਿਮੈਨ ਪ੍ਰੈੱਸ ਕੋਰ ਅਤੇ ਲਾਅ ਐਂਡ ਸੁਸਾਇਟੀ ਅਲਾਇਸ ਨੇ ਇਕ ਬਿਆਨ ਵਿੱਚ ਕਿਹਾ ਕਿ ਦੋਸ਼ੀ ਠਹਿਰਾਏ ਜਾਣ ਦਾ ਫੈਸਲਾ ਪ੍ਰੈੱਸ ਦੀ ਆਜ਼ਾਦੀ ਲਈ ਤਾਬੂਤ ਵਿੱਚ ਕਿੱਲ ਵਰਗਾ ਹੈ ਜਿਸ ਦੀ ਗਾਰੰਟੀ ਹਾਂਗਕਾਂਗ ਦੇ ਮੂਲ ਕਾਨੂੰਨ ਤਹਿਤ ਦਿੱਤੀ ਗਈ ਹੈ ਜੋ ਸਪੱਸ਼ਟ ਤੌਰ ’ਤੇ ਭਾਸ਼ਣ, ਪ੍ਰੈੱਸ ਤੇ ਪ੍ਰਕਾਸ਼ਨ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ।’’ -ਪੀਟੀਆਈ
Advertisement
Advertisement
×